ਚੈੱਕ ਰਿਪਬਲਿਕ ਦੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ‘ਮਿਸ ਵਰਲਡ 2024’ ਦਾ ਤਾਜ਼

Czech Republic ਦੀ ਕ੍ਰਿਸਟੀਨਾ ਪਿਸਜਕੋਵਾ ਨੇ ਸ਼ਨਿਚਰਵਾਰ ਨੂੰ ਮਿਸ ਵਰਲਡ 2024 ਦਾ ਖ਼ਿਤਾਬ ਜਿੱਤ ਲਿਆ। ਮਿਸ ਲਿਬਨਾਨ ਯਾਸਮੀਨਾ ਜਾਯਟੌਨ ਨੂੰ ਪਹਿਲੀ ਉੱਪ ਜੇਤੂ ਐਲਾਨਿਆ ਗਿਆ। 28 ਸਾਲ ਬਾਅਦ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਦੀ ਨੁਮਾਇੰਦਗੀ 22 ਸਾਲਾ ਸਿਨੀ ਸ਼ੈੱਟੀ ਨੇ ਕੀਤੀ। ਸਿਨੀ ਸ਼ੈੱਟੀ ਮੁੰਬਈ ਵਿਚ ਪਲੀ-ਵਦੀ ਹੈ। ਉਹ ਪ੍ਰਤੀਯੋਗਤਾ ਦੀਆਂ ਟੌਪ 4 ਕੰਟੇਸਟੈਂਟ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ। ਉਨ੍ਹਾਂ ਨੇ ਸਾਲ 2022 ਵਿਚ ‘ਫੇਮਿਨਾ ਮਿਸ ਇੰਡੀਆ ਵਰਲਡ’ ਦਾ ਤਾਜ ਜਿੱਤਿਆ।

ਦਸ ਦੇਈਏ ਕਿ ਭਾਰਤ 6 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ। ਰੀਤਾ ਫਾਰਿਆ ਦੇ ਬਾਅਦ ਐਸ਼ਵਰਿਆ ਰਾਏ 1994 ਵਿਚ ਮਿਸ ਵਰਲਡ ਬਣੀ ਸੀ। ਫਿਰ ਡਾਇਨਾ ਹੇਡਨ ਨੇ ਸਾਲ 1997 ਵਿਚ ਇਹ ਖਿਤਾਬ ਜਿੱਤਿਆ ਸੀ। ਯੁਕਤਾ ਮੁਖੀ 1999 ਵਿਚ ਮਿਸ ਵਰਲਡ ਬਣੀ ਸੀ। ਪ੍ਰਿਯੰਕਾ ਚੋਪੜਾ ਨੇ 2000 ਵਿਚ ਮਾਨੁਸ਼ੀ ਛਿੱਲਰ ਨੇ 2017 ਵਿਚ ਮਿਸ ਵਰਲਡ ਦਾ ਤਾਜ ਆਪਣੇ ਨਾਂ ਕੀਤਾ ਸੀ।

Advertisement