ਹਰਿਆਣਾ ਚ ਗਰਜ਼ੇ ਕੇਜਰੀਵਾਲ, ਪੜ੍ਹੋ ਕੀ ਦਿੱਤਾ ਨਵਾਂ ਸਲੋਗਨ

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਮੁੱਖ ਟਾਰਗੇਟ ਹਰਿਆਣਾ ਵੀ ਬਣਦਾ ਜਾ ਰਿਹਾ ਹੈ। ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਕੁਰੂਕਸ਼ੇਤਰ ਸੀਟ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। I.N.D.I.A ਗਠਜੋੜ ਦੀ ਸੀਟ ਵੰਡ ਦੇ ਤਹਿਤ ‘ਆਪ’ ਨੂੰ 10 ਲੋਕ ਸਭਾ ਸੀਟਾਂ ‘ਚੋਂ ਇਕ ਕੁਰਕਸ਼ੇਤਰ ਸੀਟ ਮਿਲੀ ਹੈ, ਜਿੱਥੋਂ ‘ਆਪ’ ਨੇ ਸਾਬਕਾ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਗੁਪਤਾ ਨੂੰ ਟਿਕਟ ਦਿੱਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।

ਕੁਰੂਕਸ਼ੇਤਰ ‘ਚ ਲੋਕ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੇ ਪ੍ਰਚਾਰ ਦਾ ਸਲੋਗਨ ਦਿੱਤਾ ਕਿ ‘ਬਦਲਾਂਗੇ ਕੁਰੂਕਸ਼ੇਤਰ, ਬਦਲਾਂਗੇ ਹਰਿਆਣਾ, ਇਬਕੈ I.N.D.I.A. ਕੋ ਜਿਤਾਣਾ’। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਈ ਸਾਹਿਬ ਇਸ ਵਾਵਰ ਗਲਤੀ ਨਾ ਕਰੀਓ। ਇਸ ਚੱਕਰ ਵਿੱਚ ਨਾ ਪੈ ਜਾਈਓ ਕਿ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਹੈ। ਬਾਕੀ ਲੋਕ ਪ੍ਰਧਾਨ ਮੰਤਰੀ ਬਣਾ ਲੈਣਗੇ। ਅਸੀਂ ਆਪਣਾ ਸਾਂਦ ਬਣਾਵਾਂਗੇ, ਸੰਸਦ ਵਿੱਚ ਆਪਣਾ ਆਦਮੀ ਭੇਜੋ, ਪ੍ਰਧਾਨ ਮੰਤਰੀ ਬਣਾਉਣ ਦੇ ਚੱਕਰ ਵਿੱਚ ਨਾ ਰਹੀਓ।ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਡੀ ਆਵਾਜ਼ ਸੰਸਦ ਮੈਂਬਰ ਤੱਕ ਪਹੁੰਚਾਵਾਂਗੇ। ਉਨ੍ਹਾਂ ਕਿਹਾ ਕਿ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਦੇਸ਼ ਭਗਤ ਅਤੇ ਦੂਜੇ ਅੰਧਭਗਤ। ਉਨ੍ਹਾਂ ਕਿਹਾ ਕਿ ਜੋ ਦੇਸ਼ ਭਗਤ ਹਨ ਉਹ ਸਾਨੂੰ ਵੋਟ ਪਾਉਣ।

Advertisement