ਬਾਲੀਵੁੱਡ ਦੇ ਕਲਾਕਾਰ ਚੋਣ ਲੜਨ ਲਈ ਤਿਆਰ, ਪੜ੍ਹੋ ਕੌਣ ਆ ਰਿਹਾ ਸਿਆਸਤ ਚ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਰੋਜ ਨਵੀਆਂ ਖਬਰਾਂ ਸਾਹਮਣੇ ਆਉਂਦੀ ਹੈ। ਉੱਥੇ ਹੀ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਨਾ ਕੇਵਲ ਮੰਤਰੀ ਬਲਕਿ ਕਲਾਕਾਰ ਵੀ ਚੋਣਾਂ ਚ ਹਿੱਸਾ ਲੈਣ ਦੀਆਂ ਤਿਆਰੀਆਂ ਚ ਲੱਗੇ ਹੋਏ ਹਨ। ਜੀ ਹਾਂ, ਹੁਣ ਲੋਕ ਸਭਾ ਚੋਣਾਂ ਵਿੱਚ ਕਰੀਬ ਇੱਕ ਮਹੀਨਾ ਬਾਕੀ ਹੈ। ਜਿੱਥੇ ਜ਼ਿਆਦਾਤਰ ਸਰਵੇਖਣਾਂ ਵਿੱਚ ਐਨਡੀਏ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਚੋਣਾਂ ਤੋਂ ਪਹਿਲਾਂ ਮਾਹੌਲ ਬਣਾਉਣ ‘ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ। ਮੋਦੀ ਸਰਕਾਰ ਦੇ ਵੱਡੇ ਅਤੇ ਇਤਿਹਾਸਕ ਫੈਸਲਿਆਂ ‘ਤੇ ਆਧਾਰਿਤ ਕੁਝ ਬਾਲੀਵੁੱਡ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਕੁਝ ਫਿਲਮਾਂ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹਨ।

ਦਸ ਦਈਏ ਕਿ ਕਈ ਬਾਲੀਵੁੱਡ ਕਲਾਕਾਰ ਰਾਜਨੀਤੀ ‘ਚ ਸ਼ਾਮਲ ਹਨ। ਇਨ੍ਹਾਂ ਵਿੱਚ ਹੇਮਾ ਮਾਲਿਨੀ, ਜਯਾ ਬੱਚਨ, ਰੇਖਾ, ਤੇ ਕਈ ਹੋਰ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਸੰਨੀ ਦਿਓਲ ਵੀ ਭਾਜਪਾ ਦੀ ਟਿਕਟ ਤੋਂ ਚੋਣ ਲੜ ਚੁੱਕੇ ਹਨ। ਹੁਣ ਕੰਗਨਾ ਰਣੌਤ ਬਾਰੇ ਖਬਰਾਂ ਤੇਜ਼ ਹੋ ਰਹੀਆਂ ਹਨ ਕਿ ਉਹ ਕਿਸੇ ਵੀ ਸਮੇਂ ਭਾਜਪਾ ‘ਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਅਦਾਕਾਰ ਮਨੋਜ ਬਾਜਪਾਈ ਦੇ ਵੀ ਸਿਆਸਤ ‘ਚ ਸ਼ਾਮਲ ਹੋਣ ਦੀਆਂ ਖਬਰਾਂ ਵਾਇਰਲ ਹੋ ਚੁੱਕੀਆ ਹਨ। 

ਜ਼ਿਕਰਯੋਗ ਹੈ ਕਿ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ‘ਤੇ ਆਧਾਰਿਤ ਐਕਸ਼ਨ ਸਟਾਰਰ ਫਿਲਮ ‘ਆਰਟੀਕਲ 370’ ਨੇ ਸਿਨੇਮਾਘਰਾਂ ‘ਚ ਹਲਚਲ ਮਚਾ ਦਿੱਤੀ ਹੈ।ਹੁਣ ਗੋਧਰਾ ਕਾਂਡ ‘ਤੇ ਆਧਾਰਿਤ ਦੋ ਫਿਲਮਾਂ ‘ਐਕਸੀਡੈਂਟ ਜਾਂ ਕਾਂਸਪੀਰੇਸੀ ਗੋਧਰਾ’ ਅਤੇ ‘ਦਿ ਸਾਬਰਮਤੀ ਰਿਪੋਰਟ’ ਚੋਣਾਂ ਦੇ ਸਮੇਂ ਰਿਲੀਜ਼ ਹੋਣ ਲਈ ਤਿਆਰ ਹਨ। ਇਸ ਤੋਂ ਇਲਾਵਾ ‘ਹਿੰਦੂਤਵ’ ਦੀ ਸਿਆਸੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲੇ ਵੀਰ ਸਾਵਰਕਰ ਦੇ ਜੀਵਨ ‘ਤੇ ਆਧਾਰਿਤ ਫਿਲਮ ਵੀ ਚੋਣਾਂ ਤੋਂ ਪਹਿਲਾਂ ਆ ਰਹੀ ਹੈ।

Advertisement