Paytm ਨੂੰ ਮਿਲੀ ਵੱਡੀ ਰਾਹਤ, ਮਿਲਿਆ ਥਰਡ ਪਾਰਟੀ UPI ਐਪ ਲਾਇਸੈਂਸ

ਡਿਜੀਟਲ ਭੁਗਤਾਨ ਪਲੇਟਫਾਰਮ Paytm ਨੇ ਮਲਟੀ-ਬੈਂਕ ਮਾਡਲ ਦੇ ਤਹਿਤ NPCI ਤੋਂ ਥਰਡ ਪਾਰਟੀ ਐਪ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।NPCI ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੇ Paytm ਦੀ ਮੂਲ ਕੰਪਨੀ One97 Communications Limited ਨੂੰ ਮਲਟੀ-ਬੈਂਕ ਮਾਡਲ ਦੇ ਤਹਿਤ UPI ਵਿੱਚ ਇੱਕ ਤੀਜੀ-ਧਿਰ ਐਪਲੀਕੇਸ਼ਨ ਪ੍ਰਦਾਤਾ ਵਜੋਂ ਮਨਜ਼ੂਰੀ ਦਿੱਤੀ ਹੈ। ਐਪਲੀਕੇਸ਼ਨ ਪ੍ਰੋਵਾਈਡਰ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਚਾਰ ਬੈਂਕਾਂ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਨੂੰ One97 ਕਮਿਊਨੀਕੇਸ਼ਨਜ਼ ਲਿਮਟਿਡ ਲਈ ਭੁਗਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ NPCI ਨੇ 14 ਮਾਰਚ, 2024 ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ NPCI ਨੇ Paytm ਦੇ One97 Communications Limited ਨੂੰ ਮਲਟੀ-ਬੈਂਕ ਮਾਡਲ ਦੇ ਤਹਿਤ ਇੱਕ ਤੀਜੀ-ਧਿਰ ਐਪਲੀਕੇਸ਼ਨ ਪ੍ਰਦਾਤਾ ਵਜੋਂ UPI ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। NPCI ਨੇ ਕਿਹਾ ਕਿ Axis Bank, HDFC ਬੈਂਕ, SBI ਅਤੇ Yes Bank ਸਮੇਤ ਚਾਰ ਬੈਂਕ One97 Communications Limited ਲਈ ਭੁਗਤਾਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨਗੇ।

ਦਰਅਸਲ, ਭਾਰਤੀ ਰਿਜ਼ਰਵ ਬੈਂਕ ਨੇ 15 ਮਾਰਚ, 2024 ਤੋਂ ਪੇਟੀਐਮ ਪੇਮੈਂਟਸ ਬੈਂਕ ਨੂੰ ਨਵੀਂ ਜਮ੍ਹਾਂ ਰਕਮ ਲੈਣ ਅਤੇ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। One97 Communications ਦੀ Paytm ਪੇਮੈਂਟਸ ਬੈਂਕ ‘ਚ 49 ਫੀਸਦੀ ਹਿੱਸੇਦਾਰੀ ਹੈ। 17 ਫਰਵਰੀ ਨੂੰ, ਪੇਟੀਐਮ ਨੇ ਆਪਣੇ ਨੋਡਲ ਖਾਤਿਆਂ ਨੂੰ ਐਕਸਿਸ ਬੈਂਕ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਜੋ ਵਪਾਰੀ ਭੁਗਤਾਨ ਜਾਰੀ ਰੱਖ ਸਕਣ।

Advertisement