ਏਅਰ ਇੰਡੀਆ ‘ਤੇ ਲੱਗਾ 80 ਲੱਖ ਦਾ ਜੁਰਮਾਨਾ, ਪੜ੍ਹੋ ਕੀ ਹੈ ਵਜ੍ਹਾ

ਏਅਰ ਇੰਡੀਆ ‘ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਭਾਰੀ ਜੁਰਮਾਨਾ ਲਗਾਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਏਅਰ ਇੰਡੀਆ ਨੇ ਉਡਾਣ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੀਤੀ ਹੈ। DGCA ਨੇ ਇਹ ਕਾਰਵਾਈ ਜਨਵਰੀ ਦੇ ਆਡਿਟ ਵਿੱਚ ਸਾਹਮਣੇ ਆਉਣ ਤੋਂ ਬਾਅਦ ਕੀਤੀ ਹੈ। ਏਅਰ ਇੰਡੀਆ ‘ਤੇ ਚਾਲਕ ਦਲ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।

ਗੌਰਤਲਬ ਹੈ ਕਿ ਚਾਲਕ ਦਲ ਨੂੰ ਢੁਕਵਾਂ ਆਰਾਮ ਦੇਣ ਵਿੱਚ ਏਅਰ ਇੰਡੀਆ ਦੀ ਲਾਪਰਵਾਹੀ ਸੀ। ਇਸ ਤਹਿਤ ਅਮਲੇ ਨੂੰ ਨਾ ਤਾਂ ਲੋੜੀਂਦੀ ਹਫ਼ਤਾਵਾਰੀ ਛੁੱਟੀ ਮਿਲ ਰਹੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਰਾਮ ਦਿੱਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਡਿਊਟੀ ਦੇ ਜ਼ਿਆਦਾ ਘੰਟੇ ਅਤੇ ਗਲਤ ਤਰੀਕੇ ਨਾਲ ਮਾਰਕ ਕੀਤੇ ਟਰੇਨਿੰਗ ਰਿਕਾਰਡ ਵੀ ਮਿਲੇ ਹਨ।

ਏਅਰ ਇੰਡੀਆ ਦੁਆਰਾ ਇਸ ਤਰ੍ਹਾਂ ਦੀ ਉਲੰਘਣਾ ਜਹਾਜ਼ਾਂ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ। ਇਸ ਮਾਮਲੇ ‘ਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ DGCA ਨੇ ਏਅਰ ਇੰਡੀਆ ਲਿਮਟਿਡ ‘ਤੇ 80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

DGCA ਨੇ ਪਹਿਲਾਂ ਵੀ ਏਅਰ ਇੰਡੀਆ ਖਿਲਾਫ ਕਾਰਵਾਈ ਕੀਤੀ ਸੀ। ਫਰਵਰੀ ਵਿੱਚ ਇੱਕ ਬਜ਼ੁਰਗ ਯਾਤਰੀ ਨੂੰ ਵ੍ਹੀਲ ਚੇਅਰ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ DGCA ਨੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਕਾਰਨ ਪੁੱਛਿਆ। ਇਸ ਤੋਂ ਬਾਅਦ ਅਥਾਰਟੀ ਨੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ।

Advertisement