ਦੁਨੀਆ ‘ਚ ਆਉਂਦੇ ਹੀ ‘Times Square Billboard’ ‘ਤੇ ਛਾਇਆ ‘ਨਿੱਕਾ ਸਿੱਧੂ’

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਘਰ ਪਿਛਲੇ ਹਫਤੇ ਇੱਕ ਛੋਟੇ ਮਹਿਮਾਨ ਨੇ ਦਸਤਕ ਦਿੱਤੀ। ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਨਿੱਕੇ ਸਿੱਧੂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਜੰਮਦਿਆਂ ਹੀ ਸਿੱਧੂ ਮੂਸੇਵਾਲਾ ਦੇ ਵੀਰ ਨੇ ਉਸ ਦਾ ਰੁਤਬਾ ਬਰਕਰਾਰ ਰੱਖਿਆ ਹੋਇਆ ਹੈ।ਦੁਨੀਆ ਵਿਚ ਆਉਂਦੇ ਹੀ ਟਾਈਮਜ਼ ਸਕੁਏਅਰ ਦੇ ਬਿਲਬੋਰਡ ‘ਤੇ ਸਿੱਧੂ ਮੂਸੇਵਾਲਾ ਅਤੇ ਉਸ ਦੇ ਭਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇੱਕ ਪ੍ਰਸ਼ੰਸਕ ਨੇ ਟਾਈਮਜ਼ ਸਕੁਏਅਰ ਵਿੱਚ ਸਿੱਧੂ ਅਤੇ ਉਸਦੇ ਛੋਟੇ ਭਰਾ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, “ਸਿੱਧੂ ਮੂਸੇਵਾਲਾ ਲਈ ਵੱਡਾ ਪਲ। ਟਾਈਮਜ਼ ਸਕੁਏਅਰ, ਨਿਊਯਾਰਕ ਵਿੱਚ ਚਮਕਦੇ ਉਸ ਦੇ ਪਿਤਾ ਅਤੇ ਛੋਟੇ ਭਰਾ ਦੀ ਤਸਵੀਰ।” ਵੀਡੀਓ ਵਿੱਚ ਸਿੱਧੂ ਦੇ ਬਚਪਨ ਦੀ ਤਸਵੀਰ ਤੋਂ ਇਲਾਵਾ ਬਲਕੌਰ ਅਤੇ ਸ਼ੁਭਦੀਪ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਇੱਕ ਤਸਵੀਰ ਵਿੱਚ ਸਿੱਧੂ ਆਪਣੇ ਪਿਤਾ ਨਾਲ ਵੀ ਨਜ਼ਰ ਆ ਰਿਹਾ ਹੈ।

Advertisement