UNSC ਨੇ ਰਮਜ਼ਾਨ ਮਹੀਨੇ ਦੌਰਾਨ ਗਾਜ਼ਾ ”ਚ ਤੁਰੰਤ ਸੀਜ਼ਫਾਇਰ ਕਰਨ ਦਾ ਪ੍ਰਸਤਾਵ ਕੀਤਾ ਪਾਸ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਇਸਲਾਮ ਧਰਮ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਗਾਜ਼ਾ ਪੱਟੀ ‘ਚ ਇਜ਼ਰਾਈਲ-ਹਮਾਸ ਦੀ ਜੰਗ ‘ਤੇ ਵਿਰਾਮ ਲਗਾਉਣ ਦੀ ਮੰਗ ਕੀਤੀ ਹੈ। ਪਰਿਸ਼ਦ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਛੱਡਣ ਦੀ ਵੀ ਮੰਗ ਉਠਾਈ ਗਈ ਹੈ। ਲੰਬੇ ਸਮੇਂ ਤੋਂ ਚੱਲ ਰਹੀ ਇਸ ਜੰਗ ਬਾਰੇ ਸੰਯੁਕਤ ਰਾਸ਼ਟਰ ਪਰਿਸ਼ਦ ਦੀ ਇਹ ਪਹਿਲੀ ਮੰਗ ਹੈ। ਇਸ ਮੀਟਿੰਗ ਦੌਰਾਨ ਅਮਰੀਕਾ ਨੇ ਵੋਟ ਨਹੀਂ ਕੀਤੀ, ਜਦਕਿ ਬਾਕੀ ਮੈਂਬਰਾਂ ਨੇ ਇਸ ਫੈਸਲੇ ਦੇ ਹੱਕ ‘ਚ ਵੋਟ ਪਾਈ ਹੈ। 

ਅਮਰੀਕਾ ਦੇ ਇਸ ਫ਼ੈਸਲੇ ਕਾਰਨ ਅਮਰੀਕਾ ਅਤੇ ਉਸ ਦੇ ਹਿਮਾਇਤ ਰਹੇ ਇਜ਼ਰਾਈਲ ਵਿਚਾਲੇ ਮਤਭੇਦ ਵਧ ਸਕਦਾ ਹੈ। ਅਮਰੀਕਾ ਦੇ ਵ੍ਹਾਈਟ ਹਾਊਸ ਨੇ ਗਾਜ਼ਾ ‘ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਇਜ਼ਰਾਈਲ ਨੂੰ ਝਾੜ ਪਾਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਤੱਕ 32,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। 

Advertisement