ਸੁਸ਼ੀਲ ਰਿੰਕੂ ਤੇ ਅੰਗੁਰਾਲ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਬੌਖਲਾਈ ‘ਆਪ’

ਜਲੰਧਰ ਤੋਂ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਭਾਜਪਾ ਜੁਆਇਨ ਕਰ ਲਈ ਹੈ। ਇਸ ਨੂੰ ਲੈ ਕੇ ਆਪ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਸਿਟੀ ਪੁਲਿਸ ਨੇ ਰਿੰਕੂ ਤੇ ਅੰਗੁਰਾਲ ਦੇ ਘਰ ਤੇ ਆਫਿਸ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੀ ਹੈ। ਪ੍ਰਦਰਸ਼ਨ ਵਿਚ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਪੱਛਮੀ ਤੋਂ ਵਿਧਾਇਕ ਰਮਨ ਅਰੋੜਾ, ਨਕੋਦਰ ਤੋਂ ਆਪ ਵਿਧਾਇਕ ਇੰਦਰਜੀਤ ਕੌਰ ਸਣੇ ਹੋਰ ਵੱਡੇ ਨੇਤਾ ਪਹੁੰਚੇ। ਨੇਤਾਵਾਂ ਦਾ ਪ੍ਰਦਰਸ਼ਨ ਇੰਨਾ ਜ਼ਿਆਦਾ ਸੀ ਕਿ ਰਿੰਕੂ ਤੇ ਅੰਗੁਰਾਲ ਦੇ ਘਰ ਵੱਲ ਜਾਂਦੇ ਚੌਕ ‘ਤੇ ਲੱਗੇ ਸਰਕਾਰੀ ਬੋਰਡ ਤੱਕ ਨੂੰ ਤੋੜ ਦਿੱਤਾ ਗਿਆ। ਤੋੜਨ ਤੋਂ ਪਹਿਲਾਂ ਬੋਰਡ ‘ਤੇ ਲਾਲ ਰੰਗ ਦਾ ਸਪਰੇਅ ਕਰ ਦਿੱਤਾ ਗਿਆ ਸੀ।

ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਵੀ ਆਪਣੀ ਟੀਮ ਨਾਲ ਰਿੰਕੂ ਤੇ ਅੰਗੁਰਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਾਰੇ ਨੇਤਾਵਾਂ ਨੂੰ ਸਹੀ ਪਾਰਟੀ ਜੁਆਇਨ ਕਰਨ ਦਾ ਹੱਕ ਹੈ ਪਰ ਦੋਵੇਂ ਨੇਤਾਵਾਂ ਨੇ ਸਾਥ ਨਹੀਂ ਦਿੱਤਾ। ਸਾਂਸਦ ਰਿੰਕੂ ‘ਤੇ ਪਾਰਟੀ ਨੇ ਭਰੋਸਾ ਕੀਤਾ ਸੀ ਤੇ ਉਨ੍ਹਾਂ ਨੂੰ ਦੁਬਾਰਾ ਜਲੰਧਰ ਤੋਂ ਉਮੀਦਵਾਰ ਐਲਾਨਿਆ ਸੀ ਪਰ ਦੋਵੇਂ ਨੇਤਾਵਾਂ ਨੇ ਸਾਡੀ ਪਾਰਟੀ ਨਾਲ ਧੋਖੇਬਾਜ਼ੀ ਕੀਤੀ

Advertisement