ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਚੋਂ ਭੇਜੀ ਚਿੱਠੀ, ਪੜ੍ਹੋ ਕੀ ਲਿਖਿਆ

ਦਿੱਲੀ ਦੇ ਸਾਬਕਾ ਉੁਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਘਪਲੇ ਵਿਚ ਇਨ੍ਹੀਂ ਦਿਨੀਂ ਜੇਲ੍ਹ ਵਿਚ ਹਨ। ਉਨ੍ਹਾਂ ਨੇ ਤਿਹਾੜ ਜੇਲ੍ਹ ਤੋਂ ਜਨਤਾ ਦੇ ਨਾਂ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜਲਦ ਹੀ ਜੇਲ੍ਹ ਤੋਂ ਬਾਹਰ ਮਿਲਣਗੇ। ਸਿਸੋਦੀਆ ਨੇ ਲਿਖਿਆ ਕਿ ਇਕ ਸਾਲ ਵਿਚ ਮੈਨੂੰ ਸਾਰਿਆਂ ਦੀ ਯਾਦ ਆਈ, ਸਾਰਿਆਂ ਨੇ ਬਹੁਤ ਈਮਾਨਦਾਰੀ ਨਾਲ ਮਿਲ ਕੇ ਕੰਮ ਕੀਤਾ ਜਿਵੇਂ ਆਜ਼ਾਦੀ ਸਮੇਂ ਸਾਰਿਆਂ ਨੇ ਲੜਾਈ ਲੜੀ, ਉਂਝ ਹੀ ਅਸੀਂ ਚੰਗੀ ਸਿੱਖਿਆ ਤੇ ਸਕੂਲ ਲਈ ਲੜ ਰਹੇ ਹਾਂ।

ਸਿਸੋਦੀਆ ਨੇ ਅੱਗੇ ਕਿਹਾ ਕਿ ਅੰਗਰੇਜ਼ਾਂ ਦੀ ਤਾਨਾਸ਼ਾਹੀ ਦੇ ਬਾਅਦ ਵੀ ਆਜ਼ਾਦੀ ਦਾ ਸੁਪਨਾ ਸੱਚ ਹੋਇਆ, ਉਂਝ ਹੀ ਇਕ ਦਿਨ ਹਰ ਬੱਚੇ ਨੂੰ ਸਹੀ ਤੇ ਚੰਗੀ ਸਿੱਖਿਆ ਮਿਲੇਗੀ। ਅੰਗਰੇਜ਼ਾਂ ਨੂੰ ਵੀ ਆਪਣੀ ਸੱਤਾ ਦਾ ਬਹੁਤ ਘਮੰਡ ਸੀ,ਅੰਗਰੇਜ਼ ਵੀ ਝੂਠੇ ਦੋਸ਼ ਲਗਾ ਕੇ ਲੋਕਾਂ ਨੂੰ ਜੇਲ੍ਹ ਵਿਚ ਬੰਦ ਕਰਦੇ ਸਨ। ਅੰਗੇਰਜ਼ਾਂ ਨੇ ਕਈ ਸਾਲਾਂ ਤੱਕ ਮਹਾਤਮਾ ਗਾਂਧੀ ਨੂੰ ਜੇਲ੍ਹ ਵਿਚ ਰੱਖਿਆ, ਨੈਲਸਨ ਮੰਡੇਲਾ ਨੂੰ ਵੀ ਜੇਲ੍ਹ ਵਿਚ ਪਾਇਆ। ਇਹ ਲੋਕ ਮੇਰੀ ਪ੍ਰੇਰਣਾ ਹਨ ਤੇ ਤੁਸੀਂ ਸਭ ਮੇਰੀ ਤਾਕਤ ਹੋ।

ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ ਹੋਣ ਲਈ ਚੰਗੀ ਸਿੱਖਿਆ ਤੇ ਸਕੂਲ ਦਾ ਹੋਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਵਿਚ ਸਿੱਖਿਆ ਕ੍ਰਾਂਤੀ ਆਈ, ਹੁਣ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੀ ਖਬਰ ਸੁਣ ਕੇ ਸਕੂਨ ਮਿਲਦਾ ਹੈ। ਜੇਲ੍ਹ ਵਿਚ ਰਹਿ ਕੇ ਮੇਰੇ ਲਈ ਤੁਹਾਡਾ ਪਿਆਰ ਵਧਿਆ ਹੈ। ਮੇਰੀ ਪਤੀ ਦਾ ਤੁਸੀਂ ਲੋਕਾਂ ਨੇ ਬਹੁਤ ਧਿਆਨ ਰੱਖਿਆ। ਤੀਮਾ ਸਾਰਿਆਂ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ, ਤੁਸੀਂ ਸਾਰੇ ਆਪਣਾ ਖਿਆਲ ਰੱਖੋ, ਜਲਦ ਬਾਹਰ ਮਿਲਾਂਗੇ, ਲਵ ਯੂ ਆਲ!

Advertisement