ਚੋਣਾਂ ‘ਚ ਅੜਿੱਕਾ ਪਾਉਣ ਦੀ ਤਿਆਰੀ ‘ਚ ਚੀਨ, ਹੋਇਆ ਵੱਡਾ ਖੁਲਾਸਾ

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਤੋਂ ਇਲਾਵਾ ਕਈ ਹੋਰ ਵੱਡੇ ਦੇਸ਼ ਜਿਵੇਂ ਦੱਖਣੀ ਕੋਰੀਆ, ਅਮਰੀਕਾ ਵਿੱਚ ਵੀ ਚੋਣਾਂ ਇਸ ਸਾਲ ਹੋਣ ਵਾਲੀਆਂ ਹਨ। ਇੰਨ੍ਹਾਂ ਚੋਣਾਂ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਤਾਂ ਉਧਰ ਦੂਜੇ ਪਾਸੇ ਮਾਈਕ੍ਰੋਸੋਫਟ ਨੇ ਚਿਤਾਵਨੀ ਦਿੱਤੀ ਹੈ ਕਿ ਚੀਨੀ ਹੈਕਰ AI ਦੀ ਵਰਤੋਂ ਕਰਕੇ ਇਨ੍ਹਾਂ ਚੋਣਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨਗੇ।

ਮਾਈਕ੍ਰੋਸਾਫਟ ਮੁਤਾਬਕ ਚੀਨੀ ਹੈਕਰ ਮੀਮਜ਼, ਵੀਡੀਓ ਅਤੇ ਆਡੀਓਜ਼ ਰਾਹੀਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਤਕਨੀਕੀ ਮਾਹਰਾਂ ਮੁਤਾਬਕ ਚੀਨ ਵੋਟਰਾਂ ਨੂੰ ਵੰਡਣ ਲਈ ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰ ਰਿਹਾ ਹੈ। ਕੰਪਨੀ ਨੇ ਇੱਕ ਪੋਸਟ ਵਿੱਚ ਕਿਹਾ, ‘ਚੀਨ ਨੇ ਦੁਨੀਆ ਭਰ ਵਿੱਚ ਆਪਣੇ ਟੀਚਿਆਂ ਦਾ ਪਿੱਛਾ ਕਰਨ ਲਈ AI ਰਾਹੀਂ ਤਿਆਰ ਸਮੱਗਰੀ ਦੀ ਵਰਤੋਂ ਨੂੰ ਵਧਾ ਦਿੱਤਾ ਹੈ।’

ਰਿਪੋਰਟ ‘ਚ ਕਿਹਾ ਗਿਆ ਹੈ, ‘ਚੀਨ ਆਪਣੇ ਹਿੱਤਾਂ ਲਈ AI-ਜਨਰੇਟਿਡ ਕੰਟੈਂਟ ਤਿਆਰ ਅਤੇ ਪ੍ਰਸਾਰਿਤ ਕਰੇਗਾ। “ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਅਜਿਹੀ ਸਮੱਗਰੀ ਦੀ ਸੰਭਾਵਨਾ ਦੇ ਘਟਣ ਦੇ ਬਾਵਜੂਦ, ਚੀਨ ਦੇ ਮੀਮਜ਼, ਵੀਡੀਓ ਅਤੇ ਆਡੀਓ ਦੇ ਨਾਲ ਵਧ ਰਹੇ ਪ੍ਰਯੋਗ ਦੀ ਸੰਭਾਵਨਾ ਜਾਰੀ ਰਹੇਗੀ ਅਤੇ ਭਵਿੱਖ ਵਿੱਚ ਹੋਰ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ।” ਇੱਕ ਚੀਨੀ ਸਾਈਬਰ ਮਾਹਰ, ਫਲੈਕਸ ਟਾਈਫੂਨ, ਜੋ ਅਕਸਰ ਟੈਲੀਕਾਮ ਨੈਟਵਰਕਾਂ ‘ਤੇ ਹਮਲਾ ਕਰਦਾ ਹੈ, ਨੇ 2023 ਦੀ ਸ਼ੁਰੂਆਤ ਅਤੇ ਸਰਦੀਆਂ ਵਿੱਚ ਭਾਰਤ, ਫਿਲੀਪੀਨਜ਼, ਹਾਂਗਕਾਂਗ ਅਤੇ ਅਮਰੀਕਾ ਨੂੰ ਨਿਸ਼ਾਨਾ ਬਣਾਇਆ।

Advertisement