ਹਵਾਈ ਸੈਨਾ ਨੂੰ ਮਿਲਣਗੇ 97 ਤੇਜਸ, ਰੱਖਿਆ ਮੰਤਰਾਲੇ ਨੇ ਜਾਰੀ ਕੀਤਾ 65000 ਕਰੋੜ ਦਾ ਟੈਂਡਰ

ਏਅਰੋਨਾਟਿਕਸ ਲਿਮਟਿਡ (HAL) ਨੂੰ ਲਗਭਗ 65,000 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਕਿਸੇ ਸਵਦੇਸ਼ੀ ਉਪਕਰਣ ਦੀ ਖਰੀਦ ਲਈ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੋਵੇਗਾ। ਰੱਖਿਆ ਮੰਤਰਾਲੇ ਵੱਲੋਂ ਜਾਰੀ ਟੈਂਡਰ ‘ਤੇ ਜਵਾਬ ਦੇਣ ਲਈ ਐੱਚਏਐੱਲ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਨਵੇਂ ਐੱਲਸੀਏ ਮਾਰਕ-1 ਏ ਲੜਾਕੂ ਜਹਾਜ਼ਾਂ ਵਿਚ 65 ਫੀਸਦੀ ਤੋਂ ਵਧ ਸਵਦੇਸ਼ੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਣ ਵਾਲਾ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਫੌਜ ਨੂੰ ਮਿਗ-21, ਮਿਗ-23 ਤੇ ਮਿਗ-27 ਦੇ ਆਪਣੇ ਬੇੜੇ ਨੂੰ ਬਦਲਣ ਵਿਚ ਮਦਦ ਮਿਲੇਗੀ।

Bengaluru: Defence Minister Rajnath Singh addresses during the inauguration of HAL’s Second LCA Production Line in Bengaluru, Tuesday, Feb. 2, 2021. (PIB/PTI Photo) (PTI02_02_2021_000189B)

ਜ਼ਿਕਰਯੋਗ ਹੈ ਕਿ 97 ਅਤੇ LCA ਮਾਰਕ-1 ਏ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਦਾ ਐਲਾਨ ਸਭ ਤੋਂ ਪਹਿਲਾਂ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਸਪੇਨ ਦੀ ਧਰਤੀ ‘ਤੇ ਕੀਤਾ ਸੀ ਜਦੋਂ ਉਹ ਸਵਦੇਸ਼ੀ ਲੜਾਕੂ ਜਹਾਜ਼ ਸੌਦਿਆਂ ਨੂੰ ਬੜ੍ਹਾਵਾ ਦੇਣ ਦੀ ਯੋਜਨਾ ਬਾਰੇ ਦੱਸ ਰਹੇ ਸੀ।। ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ HAL ਨੂੰ ਮੁੜ ਸੁਰਜੀਤ ਕਰਨ ਦੇ ਵਿਚਾਰ ਨੂੰ ਅੱਗੇ ਲਿਜਾਣਾ ਹੈ। ਇਸ ਤੋਂ ਇਲਾਵਾ, ਇਹ ਦੇਸ਼ ਭਰ ਵਿੱਚ ਰੱਖਿਆ ਕਾਰੋਬਾਰ ਵਿੱਚ ਲੱਗੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ।

ਦਸ ਦੇਈਏ ਕਿ ਸਰਕਾਰ ਵੱਲੋਂ ਪਹਿਲਾਂ ਭਾਰਤੀ ਹਵਾਈ ਫੌਜ ਲਈ 83 ਤੇਜਸ ਮਾਰਕ-1 ਜਹਾਜ਼ਾਂ ਦੀ ਖਰੀਦ ਦਾ ਆਰਡਰ ਦਿੱਤਾ ਗਿਆ ਸੀ ਜਿਨ੍ਹਾਂ ਦੀ ਸਪਲਾਈ ਅਗਲੇ ਕੁਝ ਹਫਤਿਆਂ ਵਿਚ ਸ਼ੁਰੂ ਹੋਣ ਦੀ ਉਮੀਦ ਹੈ। LCA Mark-1A ਤੇਜਸ ਏਅਰਕ੍ਰਾਫਟ ਦਾ ਅਪਗ੍ਰੇਡ ਕੀਤਾ ਸੰਸਕਰਣ ਹੈ। ਐਲਸੀਏ ਮਾਰਕ-1ਏ ਏਅਰਕ੍ਰਾਫਟ ਵਿੱਚ ਏਅਰਫੋਰਸ ਨੂੰ ਸਪਲਾਈ ਕੀਤੇ ਜਾਣ ਵਾਲੇ ਸ਼ੁਰੂਆਤੀ 40 ਐਲਸੀਏ ਨਾਲੋਂ ਜ਼ਿਆਦਾ ਉੱਨਤ ਐਵੀਓਨਿਕਸ ਅਤੇ ਰਾਡਾਰ ਹੋਣਗੇ।

Advertisement