Byju’s ਇੰਡੀਆ ਨੂੰ ਲੱਗਿਆ ਵੱਡਾ ਝਟਕਾ, CEO ਨੇ ਦਿੱਤਾ ਅਸਤੀਫ਼ਾ

Byju’s ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੁਲਾਜ਼ਮਾਂ ‘ਤੇ ਪਹਿਲਾਂ ਦਫਤਰ ਬੰਦ ਅਤੇ ਫਿਰ ਤਨਖਾਹ ਸੰਕਟ ਵਰਗੇ ਮੁੱਦੇ ਕਾਫੀ ਚਰਚਾ ‘ਚ ਸਨ, ਹੁਣ Byju ਰਵਿੰਦਰਨ ਦੀ ਅਗਵਾਈ ਵਾਲੀ ਕੰਪਨੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। Byju’s ਇੰਡੀਆ ਦੇ CEO ਅਰਜੁਨ ਮੋਹਨ ਨੇ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦਸ ਦੇਈਏ ਕਿ ਉਨ੍ਹਾਂ ਨੇ ਜੁਆਇਨ ਕਰਨ ਦੇ ਇਕ ਸਾਲ ਦੇ ਅੰਦਰ ਹੀ ਅਸਤੀਫਾ ਦੇ ਦਿੱਤਾ ਹੈ।

Byju’s ਇੰਡੀਆ ਦੇ CEO ਅਰਜੁਨ ਮੋਹਨ ਦਾ ਅਸਤੀਫਾ ਬੁਜੂਜ਼ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜਦਕਿ ਕੰਪਨੀ ਪਹਿਲਾਂ ਹੀ ਕਈ ਸੰਕਟਾਂ ਵਿੱਚ ਘਿਰੀ ਹੋਈ ਹੈ । ਅਰਜੁਨ ਮੋਹਨ ਨੇ ਸੱਤ ਮਹੀਨੇ ਪਹਿਲਾਂ ਹੀ Byju’s ਇੰਡੀਆ ਦਾ ਚਾਰਜ ਸੰਭਾਲਿਆ ਸੀ। ਐਜੂਟੈੱਕ ਫਰਮ ਨੇ ਸੋਮਵਾਰ, 15 ਅਪ੍ਰੈਲ ਨੂੰ ਇਸ ਸਬੰਧ ਵਿਚ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬਾਈਜੂਸ ਇੰਡੀਆ ਦੇ ਸੀਈਓ ਦੇ ਅਸਤੀਫੇ ਤੋਂ ਬਾਅਦ, ਹੁਣ ਕੰਪਨੀ ਦੇ ਸੰਸਥਾਪਕ ਬਾਈਜੂ ਰਵੀਨਦਰਨ ਰੋਜ਼ਾਨਾ ਸੰਚਾਲਨ ਜ਼ਿੰਮੇਵਾਰੀਆਂ ਨੂੰ ਦੁਬਾਰਾ ਸ਼ੁਰੂ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਅਸਤੀਫਾ ਦੇਣ ਤੋਂ ਬਾਅਦ, ਅਰਜੁਨ ਮੋਹਨ ਬਾਈਜੂਜ਼ ਵਿੱਚ ਇੱਕ ਬਾਹਰੀ ਸਲਾਹਕਾਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਸਭ ਤੋਂ ਖਾਸ ਗੱਲ ਇਹ ਹੈ ਕਿ Byju’s ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਤਨਖਾਹ ਸੰਕਟ ਦੇ ਵਿਚਕਾਰ, ਕੰਪਨੀ ਵਿੱਚ ਵੱਡੇ ਪੱਧਰ ‘ਤੇ ਛਾਂਟੀ ਵੀ ਦੇਖੀ ਗਈ ਹੈ। ਇੰਨਾ ਹੀ ਨਹੀਂ ਕੰਪਨੀ ਦੇ ਕੁਝ ਨਿਵੇਸ਼ਕਾਂ ਕਾਰਨ ਕਾਨੂੰਨੀ ਲੜਾਈ ਵੀ ਦੇਖਣ ਨੂੰ ਮਿਲ ਰਹੀ ਹੈ। Byju’s ਨੇ ਹਾਲ ਹੀ ਵਿੱਚ ਰਾਈਟਸ ਇਸ਼ੂ ਰਾਹੀਂ $200 ਮਿਲੀਅਨ ਇਕੱਠੇ ਕੀਤੇ ਹਨ, ਪਰ ਕੰਪਨੀ ਨੂੰ ਇਸਦੀ ਵਰਤੋਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement