ਪੜ੍ਹ ਲਓ ਇਹ ਖ਼ਬਰ! ਚੋਣਾਂ ਤੋਂ ਬਾਅਦ ਮੋਬਾਈਲ ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ

ਲੋਕ ਸਭਾ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਵਿੱਚ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਕਨਾਮਿਕ ਟਾਈਮਜ਼ ‘ਚ ਛਪੀ ਖਬਰ ਮੁਤਾਬਕ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਦੇ ਬਿੱਲਾਂ ‘ਚ ਕਰੀਬ 25 ਫੀਸਦੀ ਦਾ ਵਾਧਾ ਹੋ ਸਕਦਾ ਹੈ। ਈਟੀ ‘ਚ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ ਕਿ ਟੈਲੀਕਾਮ ਕੰਪਨੀਆਂ ਹਾਲ ਹੀ ਦੇ ਸਾਲਾਂ ‘ਚ ਟੈਰਿਫ ਵਾਧੇ ਦੇ ਚੌਥੇ ਦੌਰ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀਆਂ ਦੇ ਇਸ ਕਦਮ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੀ ਆਮਦਨ ਵਧੇਗੀ।

ਬ੍ਰੋਕਰੇਜ ਐਕਸਿਸ ਕੈਪੀਟਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਵਧਦੀ ਮੁਕਾਬਲੇਬਾਜ਼ੀ ਤੇ ਵੱਡੇ 5ਜੀ ਨਿਵੇਸ਼ ਤੋਂ ਬਾਅਦ ਮੁਨਾਫੇ ਵਿੱਚ ਸੁਧਾਰ ਦੀ ਉਮੀਦ ਕਰ ਰਹੀਆਂ ਹਨ। ਸਰਕਾਰੀ ਸਹਾਇਤਾ ਕਾਰਨ ਆਉਣ ਵਾਲੇ ਸਮੇਂ ਵਿੱਚ ਟੈਲੀਕਾਮ ਆਪਰੇਟਰ ਤੋਂ 25% ਵਾਧੇ ਦੀ ਉਮੀਦ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਵੇਂ ਕੀਮਤਾਂ ‘ਚ ਵਾਧਾ ਜ਼ਿਆਦਾ ਲੱਗਦਾ ਹੈ ਪਰ ਸ਼ਹਿਰਾਂ ਤੇ ਪਿੰਡਾਂ ‘ਚ ਰਹਿਣ ਵਾਲੇ ਲੋਕਾਂ ਲਈ ਇਹ ਆਮ ਗੱਲ ਹੈ। 

ਸ਼ਹਿਰਾਂ ‘ਚ ਰਹਿਣ ਵਾਲੇ ਲੋਕ ਆਪਣੇ ਕੁੱਲ ਖਰਚ ਦਾ 3.2 ਫੀਸਦੀ ਟੈਲੀਕਾਮ ‘ਤੇ ਖਰਚ ਕਰਦੇ ਸਨ। ਟੈਰਿਫ ਵਧਣ ਮਗਰੋਂ ਇਹ ਵਧ ਕੇ 3.6 ਫੀਸਦੀ ਹੋ ਜਾਵੇਗਾ। ਇਸ ਦੇ ਨਾਲ ਹੀ ਪਿੰਡਾਂ ‘ਚ ਰਹਿਣ ਵਾਲੇ ਲੋਕਾਂ ਦਾ ਟੈਲੀਕਾਮ ‘ਤੇ ਖਰਚ 5.2 ਫੀਸਦੀ ਤੋਂ ਵਧ ਕੇ 5.9 ਫੀਸਦੀ ਹੋ ਜਾਵੇਗਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਟੈਲੀਕਾਮ ਕੰਪਨੀਆਂ ਬੇਸਿਕ ਪਲਾਨ ਦੀ ਕੀਮਤ ‘ਚ 25 ਫੀਸਦੀ ਦਾ ਵਾਧਾ ਕਰਦੀਆਂ ਹਨ ਤਾਂ ਉਨ੍ਹਾਂ ਦਾ ਪ੍ਰਤੀ ਯੂਜ਼ਰ ਔਸਤ ਮਾਲੀਆ (ARPU) 16 ਫੀਸਦੀ ਵਧ ਜਾਵੇਗਾ। ਇਸ ਦਾ ਮਤਲਬ ਹੈ ਕਿ ਹਰ ਯੂਜ਼ਰ ਤੋਂ ਏਅਰਟੈੱਲ ਦੀ ਕਮਾਈ 29 ਰੁਪਏ ਤੇ ਜਿਓ ਦੀ ਹਰ ਯੂਜ਼ਰ ਤੋਂ ਕਮਾਈ 26 ਰੁਪਏ ਵਧੇਗੀ।

Advertisement