ਦਿੱਲੀ ਦੇ ਪਾਣੀ ਸੰਕਟ ਨੂੰ ਲੈ ਕੇ SC ਪਹੁੰਚੀ ਕੇਜਰੀਵਾਲ ਸਰਕਾਰ

ਦਿੱਲੀ ਵਿਚ ਪੈ ਰਹੀ ਭਿਆਨਕ ਗਰਮੀ ਦੇ ਵਿਚ ਪੈਦਾ ਹੋਏ ਪਾਣੀ ਦੇ ਸੰਕਟ ਨੂੰ ਲੈ ਕੇ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਪਾਣੀ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਦਿੱਲੀ ਵਿਚ ਹਰਿਆਣਾ, ਯੂਪੀ ਤੇ ਹਿਮਾਚਲ ਪ੍ਰਦੇਸ਼ ਤੋਂ ਇਕ ਮਹੀਨੇ ਲਈ ਵਾਧੂ ਪਾਣੀ ਦੇਣ ਦੀ ਮੰਗ ਕੀਤੀ ਹੈ।

ਵਧਦੇ ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਕਾਰ ਧੋਣ ਤੇ ਨਿਰਮਾਣ ਥਾਵਾਂ ‘ਤੇ ਪੀਣ ਯੋਗ ਪਾਣੀ ਇਸਤੇਮਾਲ ‘ਤੇ ਰੋਕ ਸਬੰਧੀ ਕਈ ਐਮਰਜੈਂਸੀ ਉਪਾਵਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪਾਣੀ ਦੀ ਬਰਬਾਦੀ ‘ਤੇ 2000 ਰੁਪਏ ਦਾ ਜੁਰਮਾਨਾ ਲਗਾਇਆ ਤੇ ਜੁਰਮਾਨਾ ਲਾਗੂ ਕਰਨ ਲਈ 200 ਟੀਮਾਂ ਬਣਾਈਆਂ ਹਨ। ਦੂਜੇ ਪਾਸੇ ਚਾਣਕਯਪੁਰੀ ਦੇ ਸੰਜੇ ਕੈਂਪ ਨਾਲ ਲੱਗੇ ਟੈਂਕਰਾਂ ਤੋਂ ਪਾਣੀ ਭਰਨ ਲਈ ਫੁੱਟਪਾਥਾਂ ‘ਤੇ ਲਾਈਨ ਵਿਚ ਖੜ੍ਹੇ ਨਜ਼ਰ ਆਏ ਤੇ ਇਹੀ ਹਾਲਾਤ ਚਾਣੱਕਯਪੁਰੀ ਦੇ ਹੀ ਵਿਵੇਕਾਨੰਦ ਕਾਲੋਨੀ ਵਿਚ ਦੇਖਣ ਨੂੰ ਮਿਲੇ ਜਦੋਂ ਲੋਕ ਪਾਣੀ ਭਰਨ ਲਈ ਟੈਂਕਰ ‘ਤੇ ਚੜ੍ਹ ਗਏ।

Advertisement