JIO ਦੇ ਗਾਹਕਾਂ ਨੂੰ ਲੱਗੇਗਾ ਵੱਡਾ ਝਟਕਾ! ਮਹਿੰਗੇ ਹੋਣਗੇ ਪਲਾਨ

ਟੈਲੀਕਾਮ ਕੰਪਨੀ ਰਿਲਾਇੰਸ ਜਿਓ ਗਾਹਕਾਂ ਨੂੰ ਵੱਡਾ ਝਟਕਾ ਦੇਣ ਵਾਲੀ ਹੈ। ਕੰਪਨੀ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 12 ਤੋਂ 27 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਜਿਓ ਦੇ ਇਸ ਫੈਸਲੇ ਨਾਲ 47 ਕਰੋੜ ਤੋਂ ਵੱਧ ਖਪਤਕਾਰਾਂ ਦੀਆਂ ਜੇਬਾਂ ‘ਤੇ ਅਸਰ ਪਵੇਗਾ। ਇੰਨਾ ਹੀ ਨਹੀਂ, ਜੀਓ 5ਜੀ ਸੇਵਾਵਾਂ ਦੀ ਪਹੁੰਚ ਨੂੰ ਵੀ ਸੀਮਤ ਕਰਨ ਵਾਲੀ ਹੈ। ਟੈਲੀਕਾਮ ਕੰਪਨੀ Jio 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 12 ਤੋਂ 27 ਫੀਸਦੀ ਦਾ ਵਾਧਾ ਕਰੇਗੀ। ਇਸ ਤੋਂ ਇਲਾਵਾ ਕੰਪਨੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਗਾਹਕਾਂ ਲਈ ਅਸੀਮਤ ਮੁਫਤ 5ਜੀ ਸੇਵਾਵਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਗਿਆ ਹੈ । ਜਿਓ ਲਗਭਗ ਢਾਈ ਸਾਲਾਂ ਦੇ ਵਕਫ਼ੇ ਤੋਂ ਬਾਅਦ ਪਹਿਲੀ ਵਾਰ ਮੋਬਾਈਲ ਸੇਵਾ ਦੀਆਂ ਦਰਾਂ ਵਧਾਉਣ ਜਾ ਰਿਹਾ ਹੈ। ਜੀਓ ਦੇ 47 ਕਰੋੜ ਤੋਂ ਵੱਧ ਮੋਬਾਈਲ ਗਾਹਕ ਹਨ ਅਤੇ ਇਸਦੀ ਮਾਰਕੀਟ ਹਿੱਸੇਦਾਰੀ ਲਗਭਗ 41 ਪ੍ਰਤੀਸ਼ਤ ਹੈ।

ਦਸ ਦੇਈਏ ਕਿ ਕੰਪਨੀ ਨੇ ਲਗਭਗ ਸਾਰੀਆਂ ਯੋਜਨਾਵਾਂ ਵਿੱਚ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਸਭ ਤੋਂ ਘੱਟ ਰੀਚਾਰਜ ਕੀਮਤ 19 ਰੁਪਏ ਤੱਕ ਵਧਾਈ ਜਾ ਰਹੀ ਹੈ। ਇਹ 1GB ਡਾਟਾ ‘ਐਡ-ਆਨ-ਪੈਕ’ ਪੈਕ ਹੈ, ਜਿਸ ਦੀ ਕੀਮਤ 15 ਰੁਪਏ ਤੋਂ ਲਗਭਗ 27 ਫੀਸਦੀ ਜ਼ਿਆਦਾ ਹੈ। ਕੰਪਨੀ ਨੇ ਕਿਹਾ ਕਿ 75 ਜੀਬੀ ਪੋਸਟਪੇਡ ਡੇਟਾ ਪਲਾਨ ਦੀ ਕੀਮਤ ਹੁਣ 399 ਰੁਪਏ ਤੋਂ ਵਧ ਕੇ 449 ਰੁਪਏ ਹੋ ਜਾਵੇਗੀ। ਜੀਓ ਨੇ 84 ਦਿਨਾਂ ਦੀ ਵੈਧਤਾ ਵਾਲੇ 666 ਰੁਪਏ ਦੇ ਅਨਲਿਮਟਿਡ ਪਲਾਨ ਦੀ ਕੀਮਤ ਵੀ ਲਗਭਗ 20 ਫੀਸਦੀ ਵਧਾ ਕੇ 799 ਰੁਪਏ ਕਰ ਦਿੱਤੀ ਹੈ।

ਸਲਾਨਾ ਰੀਚਾਰਜ ਪਲਾਨ ਦੀਆਂ ਕੀਮਤਾਂ 1,559 ਰੁਪਏ ਤੋਂ 1,899 ਰੁਪਏ ਅਤੇ 2,999 ਰੁਪਏ ਤੋਂ 3,599 ਰੁਪਏ ਤੱਕ 20-21 ਫੀਸਦੀ ਵੱਧ ਜਾਣਗੀਆਂ। ਮਿਡ-ਰੇਂਜ ਮੋਬਾਈਲ ਸਰਵਿਸ ਪਲਾਨ ‘ਚ 19-21 ਫੀਸਦੀ ਦਾ ਵਾਧਾ ਹੋਵੇਗਾ। ਕੰਪਨੀ ਦੇ ਬਿਆਨ ਦੇ ਅਨੁਸਾਰ, “2GB ਪ੍ਰਤੀ ਦਿਨ ਅਤੇ ਇਸ ਤੋਂ ਵੱਧ ਦੇ ਸਾਰੇ ਪਲਾਨ ‘ਤੇ ਅਸੀਮਤ 5G ਡੇਟਾ ਉਪਲਬਧ ਹੋਵੇਗਾ… ਨਵੇਂ ਪਲਾਨ 3 ਜੁਲਾਈ, 2024 ਤੋਂ ਸ਼ੁਰੂ ਹੋਣਗੇ ਅਤੇ ਸਾਰੇ ਮੌਜੂਦਾ ਟੱਚਪੁਆਇੰਟਸ ਅਤੇ ਚੈਨਲਾਂ ਤੋਂ ਚੁਣੇ ਜਾ ਸਕਦੇ ਹਨ।”

Advertisement