ਅੱਜ T20 World Cup ਦੀਆਂ ਤਿਆਰੀਆਂ ਫੁੱਲ, ਵਿਰਾਟ ਕੋਹਲੀ ਤੇ ਟਿਕੀਆਂ ਨਜ਼ਰਾਂ

ਭਾਰਤੀ ਪ੍ਰਸ਼ੰਸਕਾਂ ਨੂੰ T20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਹਨ। ਹੁਣ ਤੱਕ ਟੂਰਨਾਮੈਂਟ ‘ਚ ਵਿਰਾਟ ਦਾ ਬੱਲਾ ਖਾਮੋਸ਼ ਨਜ਼ਰ ਆਇਆ ਹੈ। ਓਪਨਿੰਗ ਕਰਦੇ ਸਮੇਂ ਕਿੰਗ ਕੋਹਲੀ ਪੂਰੀ ਤਰ੍ਹਾਂ ‘ਫਲਾਪ’ ਨਜ਼ਰ ਆਏ। ਹੁਣ ਜੇ ਕੋਹਲੀ ਬਾਰਬਾਡੋਸ ਦੇ ਕੇਨਸਿੰਗਟਨ ਓਵਲ ‘ਚ ਖੇਡੇ ਜਾਣ ਵਾਲੇ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ ‘ਚ ਦੌੜਾਂ ਨਹੀਂ ਬਣਾਉਂਦੇ ਹਨ ਤਾਂ ਉਹ ਟੀਮ ਤੋਂ ਬਾਹਰ ਹੋ ਸਕਦੇ ਹਨ। ਪਰ ਅਸੀਂ ਇਹ ਕਿਉਂ ਕਹਿ ਰਹੇ ਹਾਂ? ਚਲੋ ਅਸੀ ਜਾਣੀਐ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੇਡੇ ਗਏ ਆਈਪੀਐਲ 2024 ਵਿੱਚ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ ਸਨ। ਹਾਲਾਂਕਿ ਸਾਬਕਾ ਭਾਰਤੀ ਕਪਤਾਨ ਟੀ-20 ਵਿਸ਼ਵ ਕੱਪ ‘ਚ ਆਪਣੀ ਫਾਰਮ ਨੂੰ ਬਰਕਰਾਰ ਨਹੀਂ ਰੱਖ ਸਕੇ। ਕੋਹਲੀ ਨੇ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ 7 ਪਾਰੀਆਂ ਖੇਡੀਆਂ ਹਨ, ਜਿਸ ‘ਚ ਉਸ ਨੇ ਸਿਰਫ 75 ਦੌੜਾਂ ਬਣਾਈਆਂ ਹਨ। 

ਵਿਰਾਟ ਕੋਹਲੀ ਸਮੇਤ ਕਈ ਸੀਨੀਅਰ ਖਿਡਾਰੀਆਂ ਨੂੰ ਟੀ-20 ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ‘ਚ ਕਿਹਾ ਗਿਆ ਸੀ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਲਈ ਨਹੀਂ ਚੁਣਿਆ ਜਾਵੇਗਾ। ਹਾਲਾਂਕਿ ਅਜਿਹਾ ਨਹੀਂ ਹੋਇਆ। ਹੁਣ ਵਿਰਾਟ ਕੋਹਲੀ ਦੀ ਫਾਰਮ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਟੀ-20 ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਨੂੰ ਟੀ-20 ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਗੌਤਮ ਗੰਭੀਰ ਦੇ ਅਗਲੇ ਮੁੱਖ ਕੋਚ ਬਣਨ ਦੀ ਚਰਚਾ ਵੀ ਚੱਲ ਰਹੀ ਹੈ। ਇੱਕ ਸਬੰਧਤ ਰਿਪੋਰਟ ਵਿੱਚ ਦੱਸਿਆ ਗਿਆ ਕਿ ਗੰਭੀਰ ਨੇ ਕਿਹਾ ਸੀ ਕਿ ਜੇ ਉਹ ਭਾਰਤੀ ਟੀਮ ਦਾ ਮੁੱਖ ਕੋਚ ਬਣਦੇ ਹਨ ਤਾਂ ਉਹ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਟੀ-20 ਟੀਮ ਤੋਂ ਬਾਹਰ ਕਰ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਟੀ-20 ਟੀਮ ‘ਚ ਵਿਰਾਟ ਕੋਹਲੀ ਸਮੇਤ ਹੋਰ ਸੀਨੀਅਰ ਖਿਡਾਰੀਆਂ ਦਾ ਭਵਿੱਖ ਕੀ ਹੁੰਦਾ ਹੈ।

Advertisement