ਪੰਜਾਬ ਦੇ ਖਿਡਾਰੀ ਲਈ ਮਸੀਹਾ ਬਣਿਆ ਕਰਨ ਔਜਲਾ, ਮੋੜਿਆ 9 ਲੱਖ ਦਾ ਕਰਜ਼ਾ

ਪੰਜਾਬੀ ਗਾਇਕ ਕਰਨ ਔਜਲਾ ਕਾਫ਼ੀ ਸੁਰਖੀਆਂ ਇਕੱਠੀਆਂ ਕਰ ਰਹੇ ਹਨ। ਗਾਇਕ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋਂ ਦਰਿਆਦਿਲੀ ਕਾਰਨ ਹੋ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਹੈ। ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ।

ਤਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ- “Thank you so much @karanaujla ji close my all bank loan and thank you to all NRI Punjabi and Indian brother halp me and support me for my bank loan”

ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਕਰਨ ਔਜਲਾ ਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ।

Advertisement