PM ਦਾ ਮਜ਼ਾਕ ਉਡਾਉਣਾ ਪੱਤਰਕਾਰ ਨੂੰ ਪਿਆ ਮਹਿੰਗਾ,ਪੜ੍ਹੋ ਅਦਾਲਤ ਨੇ ਕੀ ਦਿੱਤੀ ਸਜ਼ਾ

ਇਟਲੀ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਵਾਲੇ ਪੱਤਰਕਾਰ ਨੂੰ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਪ੍ਰਧਾਨ ਮੰਤਰੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।  ਰਾਇਟਰਜ਼ ਦੀ ਰਿਪੋਰਟ ਮੁਤਾਬਕ, ਮਿਲਾਨ ਦੀ ਅਦਾਲਤ ਨੇ ਪੱਤਰਕਾਰ ਨੂੰ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ 5000 ਯੂਰੋ (ਕਰੀਬ 4.55 ਲੱਖ ਰੁਪਏ) ਦਾ ਹਰਜਾਨਾ ਭਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੱਤਰਕਾਰ ਗਿਉਲੀਆ ਕੋਰਟੀਜ਼ ਨੂੰ ਅਕਤੂਬਰ 2021 ਵਿੱਚ ਕੀਤੀ ਇੱਕ ਪੋਸਟ ਲਈ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ‘ਚ ਉਨ੍ਹਾਂ ਨੇ ਮੇਲੋਨੀ ਦੇ ਕੱਦ ਨੂੰ ਲੈ ਕੇ ਟਵੀਟ ਕੀਤਾ ਸੀ। ਇਸ ਮਾਮਲੇ ਵਿੱਚ ਜੁਰਮਾਨੇ ਦੀ ਰਕਮ 1200 ਯੂਰੋ ਹੈ। ਇਸ ਟਵੀਟ ਨੂੰ ਬਾਡੀ ਸ਼ੇਮਿੰਗ ਮੰਨਿਆ ਗਿਆ।

 ਏਐਨਐਸਏ ਮੁਤਾਬਕ, ਜੁਰਮਾਨੇ ਦੀ ਇਹ ਰਕਮ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੱਤਰਕਾਰ ਕੋਰਟੇਸ ਨੇ ਐਕਸ ‘ਤੇ ਲਿਖਿਆ ਕਿ ਇਟਾਲੀਅਨ ਸਰਕਾਰ ਨੂੰ ਪੱਤਰਕਾਰੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਨਾਲ ਗੰਭੀਰ ਸਮੱਸਿਆ ਹੈ। ਕੋਰਟੇਸ ਨੇ ਕਿਹਾ ਕਿ ਇਟਲੀ ਵਿੱਚ ਸੁਤੰਤਰ ਪੱਤਰਕਾਰਾਂ ਲਈ ਇਹ ਔਖਾ ਸਮਾਂ ਹੈ। ਆਉਣ ਵਾਲੇ ਚੰਗੇ ਦਿਨਾਂ ਦੀ ਉਮੀਦ ਕਰੀਏ। ਅਸੀਂ ਹਾਰ ਨਹੀਂ ਮੰਨਾਂਗੇ।

ਦਸ ਦੇਈਏ ਕਿ 2021 ਵਿੱਚ ਸੋਸ਼ਲ ਮੀਡੀਆ ਉੱਤੇ ਮੇਲੋਨੀ ਤੇ ਜਿਉਲੀਆ ਵਿੱਚ ਲੜਾਈ ਹੋਈ ਸੀ। ਇਸ ਤੋਂ ਬਾਅਦ ਜਾਰਜੀਆ ਨੇ ਪੱਤਰਕਾਰ ਕੋਰਟੇਸ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਕਿ ਕੋਰਟੇਸ ਨੇ ਸੋਸ਼ਲ ਮੀਡੀਆ ‘ਤੇ ਮੇਲੋਨੀ ਦੀ ਇੱਕ ਫਰਜ਼ੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਪਿਛੋਕੜ ‘ਚ ਫਾਸ਼ੀਵਾਦੀ ਨੇਤਾ ਬੇਨੀਟੋ ਮੁਸੋਲਿਨੀ ਦੀ ਤਸਵੀਰ ਸੀ। ਮੇਲੋਨੀ ਦੇ ਇਤਰਾਜ਼ ਤੋਂ ਬਾਅਦ ਪੱਤਰਕਾਰ ਕੋਰਟੇਸ ਨੇ ਫੋਟੋ ਹਟਾ ਦਿੱਤੀ। 

Advertisement