ਸਵਿਟਜ਼ਰਲੈਂਡ ਲਈ ਰਵਾਨਾ ਹੋਏ Shah Rukh Khan, ਮਿਲੇਗ ਸਪੈਸ਼ਲ ਐਵਾਰਡ

ਸ਼ਾਹਰੁਖ ਖਾਨ ਦੀ ਦੁਨੀਆ ਭਰ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਆਪਣੀ ਕਾਬਲੀਅਤ ਨਾਲ ਉਸ ਨੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧੀ ਹਾਸਲ ਕੀਤੀ ਹੈ। ਹਿੰਦੀ ਸਿਨੇਮਾ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਸਨਮਾਨਿਤ ਕੀਤਾ ਜਾਵੇਗਾ। ਲੋਕਾਰਨੋ ਫਿਲਮ ਫੈਸਟੀਵਲ 17 ਅਗਸਤ ਨੂੰ ਲੋਕਾਰਨੋ, ਸਵਿਟਜ਼ਰਲੈਂਡ ਵਿੱਚ ਹੈ। ਇਸ ਸਾਲ ਸ਼ਾਹਰੁਖ ਖਾਨ ਵੀ ਇਸ ਫਿਲਮ ਫੈਸਟੀਵਲ ਦਾ ਹਿੱਸਾ ਹੋਣਗੇ। ਉਸ ਨੂੰ ਪਾਰਡੋ ਅਲਾ ਕੈਰੀਰਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਲ ਹੀ ‘ਚ ਸ਼ਾਹਰੁਖ ਖਾਨ ਸਵਿਟਜ਼ਰਲੈਂਡ ਲਈ ਰਵਾਨਾ ਹੋਏ ਹਨ।

ਹਾਲ ਹੀ ‘ਚ ਸ਼ਾਹਰੁਖ ਖਾਨ ਨੂੰ ਸਵਿਟਜ਼ਰਲੈਂਡ ਜਾਣ ਲਈ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਅਦਾਕਾਰ ਸਖ਼ਤ ਸੁਰੱਖਿਆ ਦੇ ਨਾਲ ਮੁੰਬਈ ਤੋਂ ਰਵਾਨਾ ਹੋਏ। ਕਿੰਗ ਖਾਨ ਡੈਨਿਮ ਜੀਨਸ, ਵਾਈਟ, ਆਰੇਂਜ ਜੈਕੇਟ ਤੇ ਸਪੋਰਟਸ ਸ਼ੂਜ਼ ‘ਚ ਖੂਬਸੂਰਤ ਲੱਗ ਰਹੇ ਸਨ। ਗੂੜ੍ਹੇ ਚਸ਼ਮੇ ਪਹਿਨੇ ਅਦਾਕਾਰ ਨੇ ਸਵੈਗ ਨਾਲ ਉਡਾਣ ਭਰਨ ਲਈ ਨਿਕਲੇ।

Advertisement