PGI ਚੰਡੀਗੜ੍ਹ ਜਾ ਰਹੇ ਹੋ ਤਾਂ ਹੋਵੇਗੀ ਪਰੇਸ਼ਾਨੀ, ਨਹੀਂ ਹੋਵੇਗਾ ਇਲਾਜ

ਮੰਗਲਵਾਰ ਤੋਂ PGI ਵਿੱਚ ਨਵੇਂ ਕਾਰਡ ਨਹੀਂ ਬਣਾਏ ਜਾਣਗੇ ਅਤੇ ਐਂਟਰੀ ਪੁਰਾਣੇ ਕਾਰਡਾਂ ‘ਤੇ ਹੀ ਕੀਤੀ ਜਾਵੇਗੀ। ਅਜਿਹੇ ਵਿੱਚ ਨਵੇਂ ਮਰੀਜ਼ ਪੀਜੀਆਈ ਵਿੱਚ ਇਲਾਜ ਨਹੀਂ ਕਰਵਾ ਸਕਣਗੇ। ਇਹ ਐਲਾਨ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਕੀਤਾ ਹੈ। ਦੱਸਿਆ ਗਿਆ ਹੈ ਕਿ ਪੁਰਾਣੇ ਕਾਰਡ ‘ਤੇ ਐਂਟਰੀ 8 ਤੋਂ 9.30 ਤੱਕ ਡੇਢ ਘੰਟੇ ਤੱਕ ਹੀ ਹੋਵੇਗੀ ਅਤੇ ਚੈਕਅੱਪ ਕੀਤਾ ਜਾਵੇਗਾ।

ਦਸ ਦੇਈਏ ਕਿ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ ਅਤੇ ਇਸ ਕਾਰਨ ਮੰਗਲਵਾਰ ਤੋਂ ਪੀਜੀਆਈ ਚੰਡੀਗੜ੍ਹ ਦੇ ਬਾਹਰੀ ਰੋਗੀ ਵਿਭਾਗ ਦੀਆਂ ਸੇਵਾਵਾਂ ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਤੱਕ ਹੀ ਸੀਮਤ ਕਰ ਦਿੱਤੀਆਂ ਗਈਆਂ ਹਨ ਅਤੇ ਨਵੇਂ ਮਰੀਜ਼ਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਅਜਿਹੇ ‘ਚ ਹੁਣ ਦੂਰ-ਦੁਰਾਡੇ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ, ਐਮਰਜੈਂਸੀ ਸੇਵਾਵਾਂ ਅਤੇ ਇੰਟੈਂਸਿਵ ਕੇਅਰ ਯੂਨਿਟ ਸੇਵਾਵਾਂ ਰੈਜ਼ੀਡੈਂਟ ਡਾਕਟਰਾਂ ਨਾਲ ਆਮ ਵਾਂਗ ਜਾਰੀ ਰਹਿਣਗੀਆਂ।

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ‘ਚ ਮਹਿਲਾ ਡਾਕਟਰਾਂ ‘ਤੇ ਹੋਈ ਬੇਰਹਿਮੀ ਤੋਂ ਬਾਅਦ ਚੰਡੀਗੜ੍ਹ ਦੇ ਡਾਕਟਰਾਂ ਨੇ ਵੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ।

Advertisement