ਰੱਖੜੀ ਤੇ ਔਰਤਾਂ ਨੂੰ ਵੱਡੀ ਸੌਗਾਤ, 2 ਦਿਨ ਕਰ ਸਕਣਗੀਆਂ ਬੱਸ ਵਿੱਚ ਮੁਫ਼ਤ ਸਫ਼ਰ

19 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਭੈਣਾਂ ਆਪਣੇ ਵੀਰਾਂ ਦੇ ਗੁੱਟ ‘ਤੇ ਰੱਖੜੀ ਸਜਾਉਣਗੀਆਂ। ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਭੈਣਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਯੂ. ਪੀ. ਸੜਕ ਟਰਾਂਸਪੋਰਟ ਨਿਗਮ ਦੀਆਂ ਬੱਸਾਂ ‘ਚ ਔਰਤਾਂ ਨੂੰ 19 ਅਤੇ 20 ਅਗਸਤ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ 17 ਤੋਂ 22 ਅਗਸਤ ਤੱਕ ਸਾਰੇ ਰੂਟਾਂ ‘ਤੇ ਵਾਧੂ ਬੱਸਾਂ ਦਾ ਸੰਚਾਲਨ ਯਕੀਨੀ ਕੀਤਾ ਗਿਆ ਹੈ। 

ਅਯੁੱਧਿਆ ਡਿਪੋ ਦੇ ਮੁਖੀ ਏ. ਆਰ. ਐੱਮ. ਯੋਗੇਸ਼ ਸ਼ੁਕਲਾ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ ‘ਤੇ ਅਯੁੱਧਿਆ ਨਾਲ ਜੁੜਨ ਵਾਲੇ ਸਾਰੇ ਰੂਟਾਂ 19 ਅਤੇ 20 ਅਗਸਤ ਨੂੰ ਬੱਸਾਂ ‘ਚ ਔਰਤਾਂ ਨੂੰ ਮੁਫ਼ਤ ਯਾਤਰਾ ਦਾ ਲਾਭ ਮਿਲੇਗਾ। ਇਸ ਨੂੰ ਲੈ ਕੇ ਰੋਡਵੇਜ਼ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਬੀਤੇ ਕਈ ਸਾਲਾਂ ਤੋਂ ਯੋਗੀ ਸਰਕਾਰ ਰੱਖੜੀ ਮੌਕੇ ਭੈਣਾਂ ਲਈ ਮੁਫ਼ਤ ਯਾਤਰਾ ਮੁਹੱਈਆ ਕਰਾਉਂਦੀ ਆ ਰਹੀ ਹੈ। ਇਸ ਵਾਰ ਵੀ ਰੱਖੜੀ ਮੌਕੇ 19 ਅਤੇ 20 ਅਗਸਤ ਨੂੰ ਮੁਫ਼ਤ ਯਾਤਰਾ ਕਰ ਸਕਣਗੀਆਂ।

Advertisement