ਆਜ਼ਾਦੀ ਦਿਹਾੜੇ ਮੌਕਾ ਕਿਸਾਨਾਂ ਦਾ ਅੱਜ ਟਰੈਕਟਰ ਮਾਰਚ, 18 ਥਾਵਾਂ ‘ਤੇ ਕੀਤੀ ਜਾਵੇਗੀ ਪ੍ਰੇਡ

ਪੰਜ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨ ਅੱਜ ਆਜ਼ਾਦੀ ਦਿਵਸ ਮੌਕੇ ਟਰੈਕਟਰ ਮਾਰਚ ਕਰਨਗੇ। ਇਸ ਦੌਰਾਨ ਕਿਸਾਨ ਆਪਣੇ ਟਰੈਕਟਰਾਂ ‘ਤੇ ਕਿਸਾਨ ਝੰਡੇ ਅਤੇ ਤਿਰੰਗੇ ਨਾਲ ਨਿਕਲਣਗੇ। ਇਸ ਦੇ ਨਾਲ ਹੀ ਘੱਗਰ ਨਦੀ ਵਿੱਚ ਹੜ੍ਹ ਆਉਣ ਦੀ ਸੂਰਤ ਵਿੱਚ ਸ਼ੰਭੂ ਨੇੜਲੇ ਸਾਰੇ ਪਿੰਡਾਂ ਵਿੱਚ ਕਿਸਾਨ ਮਦਦ ਅਤੇ ਹੋਰ ਸਮਾਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਸੰਘਰਸ਼ ਨੂੰ 183 ਦਿਨ ਬੀਤ ਚੁੱਕੇ ਹਨ। ਟਰੈਕਟਰ ਮਾਰਚ ਲਈ ਸਾਰੇ ਕਿਸਾਨ ਆਗੂਆਂ ਦੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਸ਼ੰਭੂ ਮੋਰਚੇ ‘ਤੇ ਖੜ੍ਹੇ ਸਾਰੇ ਆਗੂ ਬਾਜਵਾ ਢਾਬੇ ਤੋਂ ਮਾਰਚ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

Advertisement