ਔਰਤਾਂ ਲਈ ਖੁਸ਼ਖਬਰੀ, ਹੁਣ ਮਿਲੇਗੀ Periods Leave

ਮਹਿਲਾ ਕਰਮਚਾਰੀਆਂ ਨੂੰ Period leave ਦੌਰਾਨ ਛੁੱਟੀ ਦੀ ਮੰਗ ਲੰਬੇ ਸਮੇਂ ਤੋਂ ਉਠ ਰਹੀ ਹੈ। ਹੁਣ ਉੜੀਸਾ ਸਰਕਾਰ ਨੇ ਇਸ ਪਾਸੇ ਪਹਿਲ ਕੀਤੀ ਹੈ। ਉੜੀਸਾ ਵਿਚ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਮਾਹਵਾਰੀ ਛੁੱਟੀ ਮਿਲੇਗੀ। ਸੂਬੇ ਦੀ ਉਪ ਮੁੱਖ ਮੰਤਰੀ ਪ੍ਰਵਤੀ ਪਰੀਦਾ ਨੇ ਕਟਕ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਤੋਂ ਬਾਅਦ ਇਹ ਐਲਾਨ ਕੀਤਾ। ਉਪ ਮੁੱਖ ਮੰਤਰੀ ਪ੍ਰਵਤੀ ਪਰੀਦਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਇੰਚਾਰਜ ਮੰਤਰੀ ਵੀ ਹੈ। ਉਨ੍ਹਾਂ ਕਿਹਾ, “ਇਹ ਛੁੱਟੀ ਵਿਕਲਪਿਕ ਹੋਵੇਗੀ ਅਤੇ ਔਰਤ ਦੀ ਲੋੜ ਦੇ ਆਧਾਰ ‘ਤੇ ਮਾਹਵਾਰੀ ਚੱਕਰ ਦੇ ਪਹਿਲੇ ਜਾਂ ਦੂਜੇ ਦਿਨ ਲਈ ਜਾ ਸਕਦੀ ਹੈ।”

ਉੜੀਸਾ ਸਰਕਾਰ ਦੀ ਇਹ ਪਹਿਲ ਮੁੱਖ ਮੰਤਰੀ ਮੋਹਨ ਮਾਝੀ ਦੀ ਸਰਕਾਰ ਦੀ 100 ਦਿਨਾਂ ਦੀ ਕਾਰਜ ਯੋਜਨਾ ਦਾ ਹਿੱਸਾ ਹੈ। ਮਾਝੀ ਨੇ 12 ਜੂਨ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਕੇਰਲ ਨੇ ਜਨਵਰੀ 2023 ਵਿੱਚ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥਣਾਂ ਲਈ ਮਾਹਵਾਰੀ ਛੁੱਟੀ ਸ਼ੁਰੂ ਕੀਤੀ ਸੀ। ਪਿਛਲੀ ਲੋਕ ਸਭਾ ਵਿਚ ਕੇਰਲ ਕਾਂਗਰਸ ਦੇ ਸੰਸਦ ਮੈਂਬਰ ਹਿਬੀ ਈਡਨ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਰਾਹੀਂ ਪੂਰੇ ਦੇਸ਼ ਵਿਚ ਮਾਹਵਾਰੀ ਛੁੱਟੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਵਿੱਚ ਕੰਮਕਾਜੀ ਔਰਤਾਂ ਲਈ ਤਿੰਨ ਦਿਨ ਦੀ ਛੁੱਟੀ ਦੀ ਮੰਗ ਕੀਤੀ ਗਈ।

ਸੁਪਰੀਮ ਕੋਰਟ ਨੇ ਹਾਲ ਹੀ ‘ਚ ਕੇਂਦਰ ਸਰਕਾਰ ਨੂੰ ਮਹਿਲਾ ਕਰਮਚਾਰੀਆਂ ਲਈ ਮਾਹਵਾਰੀ ਛੁੱਟੀ ਉਤੇ ਮਾਡਲ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮੁੱਦਾ ਨਿਆਂਇਕ ਦਖਲ ਦੀ ਬਜਾਏ ਨੀਤੀ ਬਣਾਉਣ ਦੇ ਦਾਇਰੇ ਵਿੱਚ ਆਉਂਦਾ ਹੈ।2023 ਵਿੱਚਕੇਰਲ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਵਿਦਿਆਰਥਣਾਂ ਨੂੰ ਮਾਹਵਾਰੀ ਛੁੱਟੀ ਦੇਣ ਦਾ ਐਲਾਨ ਕੀਤਾ ਸੀ। ਭਾਰਤ ਵਿੱਚ ਕੁਝ ਪ੍ਰਾਈਵੇਟ ਕੰਪਨੀਆਂ – ਜਿਵੇਂ ਕਿ ਜ਼ੋਮੈਟੋ ਨੇ ਵੀ ਮਾਹਵਾਰੀ ‘ਤੇ ਛੁੱਟੀ ਦਿੱਤੀ ਹੈ, ਜਿਸ ਵਿੱਚ ਜ਼ੋਮੈਟੋ 2020 ਤੋਂ ਸਾਲਾਨਾ 10 ਦਿਨਾਂ ਦੀ ਮਾਹਵਾਰੀ ਛੁੱਟੀ ਦਿੰਦੀ ਹੈ।

Advertisement