ਅਕਾਲੀ ਦਲ ਛੱਡਣ ਮਗਰੋਂ ਡਿੰਪੀ ਨੇ ਸੁਖਬੀਰ ਬਾਦਲ ਤੇ ਲਾਏ ਇਲਜ਼ਾਮ, ਪੜ੍ਹੋ ਪੂਰੀ ਖ਼ਬਰ

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਮਗਰੋਂ ਹਰਦੀਪ ਸਿੰਘ ਡਿੰਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡਿੰਪੀ ਵੱਲੋਂ ਸੁਖਬੀਰ ਬਾਦਲ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਇਸ ਦੌਰਾਨ ਹੀ ਹਰਦੀਪ ਡਿੰਪੀ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੇ ਇਸ਼ਾਰਾ ਵੀ ਕੀਤਾ ਹੈ। ਦਸ ਦੇਈਏ ਕਿ ਡਿੰਪੀ ਦਾ ਕਹਿਣਾ ਹੈ ਕਿ ਮੈਂ ਸੁਖਬੀਰ ਬਾਦਲ ਤੇ ਅੰਨ੍ਹਾ ਭਰੋਸਾ ਕੀਤਾ ਹੈ ਪਰ ਘਿਓ-ਖਿੱਚੜੀ ਵਿੱਚ ਮੈਂ ਮੱਖੀ ਸੀ ਅਤੇ ਮੈਨੂੰ ਕੱਢ ਕੇ ਬਾਹਰ ਮਾਰਿਆ ਗਿਆ। ਉਨ੍ਹਾਂ ਸੁਖਬੀਰ ਬਾਦਲ ਤੇ ਤੰਜ ਕੱਸਦੇ ਕਿਹਾ ਕਿ, ਮੇਰੇ ਕੋਲੋਂ ਸੀਟ ਖੋਹ ਕੇ ਕਹਿੰਦੇ ਸੀ ਕਿ ਵੇਖ ਲੈ ਸਿਆਸਤ ਕਰਨੀ ਹੈ ਜਾਂ ਨਹੀਂ। ਜੇ ਸਿਆਸਤ ਕਰਨੀ ਹੈ ਤਾਂ ਤਲਵੰਡੀ ਸਾਬੋ ਚਲਿਆ ਜਾ।

ਇਸ ਦੌਰਾਨ ਡਿੰਪੀ ਨੇ ਵੱਡਾ ਖੁਲਾਸਾ ਕਰਦਿਆ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਪਾਰਟੀ ਚ ਸ਼ਾਮਲ ਹੋਣ ਦੇ ਆਫ਼ਰ ਆਉਂਦੇ ਰਹੇ ਪਰ ਮੈ ਸਭ ਨੂੰ ਨਿਮਰਤਾ ਨਾਲ ਨਾਂਹ ਕਰਦਾ ਰਿਹਾ। ਇਸ ਮੌਕੇ ਉਨ੍ਹਾਂ ਨੇ ਆਪ ਪਾਰਟੀ ਨਾਲ ਜੁੜਨ ਦੇ ਵੀ ਸੰਕੇਤ ਦਿੱਤੇ ਹਨ ਅਤੇ ਕਿਹਾ ਕਿ ਸੰਗਤ ਦਾ ਹੁਕਮ ਹੈ ਕਿ ਮੌਜੂਦਾ ਸਰਕਾਰ ਵਿੱਚ ਸ਼ਾਮਲ ਹੋਵਾ। ਅਸੀਂ ਸਾਰਿਆਂ ਨਾਲ ਗੱਲ ਕਰਕੇ ਮੈਂ ਆਪਣਾ ਫ਼ੈਸਲਾ ਲਵਾਂਗਾ ਅਤੇ ਦੁਬਾਰਾ ਇਸ ਜਗ੍ਹਾਂ ਤੇ ਹੀ ਆ ਕੇ ਆਪਣਾ ਫੈਸਲਾ ਸੁਣਾਵਾਂਗਾ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਪਿਛਲੇ ਦੋ ਹਫਤਿਆਂ ਤੋਂ ਤੂਫਾਨੀ ਦੌਰੇ ਕੀਤੇ ਗਏ ਸਨ ਪਰ ਗਿੱਦੜਬਾਹਾ ਜ਼ਿਮਨੀ ਚੋਣ ਬਾਦਲ ਪਰਿਵਾਰ ਦੇ ਕਿਸੇ ਜੀਅ ਨੂੰ ਲੜਾਏ ਜਾਣ ਦੀਆਂ ਚਰਚਾਵਾਂ ਅਕਾਲੀ ਦਲ ਨੂੰ ਮਹਿੰਗੀਆਂ ਪੈ ਗਈਆਂ ਹਨ। ਸੁਖਬੀਰ ਬਾਦਲ ਵੱਲੋਂ ਪਿਛਲੇ ਦਿਨਾਂ ਤੋਂ ਹਲਕੇ ਦੇ ਅਕਾਲੀ ਵਰਕਰਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਸਨ। ਉਸ ਵੇਲੇ ਡਿੰਪੀ ਢਿੱਲੋਂ ਉਨ੍ਹਾਂ ਨਾਲ ਸਨ ਪਰ ਕਿਸੇ ਵੀ ਬੈਠਕ ਵਿੱਚ ਸੁਖਬੀਰ ਵੱਲੋਂ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਦੇ ਉਮੀਦਵਾਰ ਵਜੋਂ ਪੇਸ਼ ਨਹੀਂ ਕੀਤਾ ਗਿਆ ਸੀ।

Advertisement