ਨਹੀਂ ਰਹੇ ਮਹਾਨ ਪਹਿਲਵਾਨ, ਦੁਨੀਆ ਭਰ ਚ ਸੋਗ ਦੀ ਲਹਿਰ

WWE ਅਤੇ WCW ਦੇ ਚੈਂਪੀਅਨ ਰਹਿ ਚੁੱਕੇ ਇਸ ਸਟਾਰ ਪਹਿਲਵਾਨ ਦੀ 63 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਮੌਤ ਹੋ ਗਈ ਹੈ। ਸਟਾਰ ਪਹਿਲਵਾਨ ਦੇ ਦੇਹਾਂਤ ਨਾਲ ਕੁਸ਼ਤੀ ਜਗਤ ਦੇ ਖਿਡਾਰੀਆਂ ਵਿੱਚ ਸੋਗ ਦੀ ਲਹਿਰ ਹੈ। ਦਿੱਗਜ ਪਹਿਲਵਾਨ ਇਸ ਮਹਾਨ ਖਿਡਾਰੀ ਨੂੰ ਯਾਦ ਕਰਦਿਆਂ ਆਪਣੇ ਕਿੱਸੇ ਸਾਂਝੇ ਕਰ ਰਹੇ ਹਨ। ਮਹਾਨ ਖਿਡਾਰੀ ਸਿਡ ਵਿਸ਼ਿਅਸ ਹੈ, ਜਿਸਦਾ ਅਸਲੀ ਨਾਮ ਸਿਡਨੀ ਰੇਮੰਡ ਯੂਡੀ ਸੀ। ਸਿਡ ਵਿਸ਼ਿਅਸ WWE ਅਤੇ WCW ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ।

ਮਹਾਨ ਖਿਡਾਰੀ ਸਿਡ ਵਿਸ਼ਿਅਸ ਦੇ ਬੇਟੇ ਗੁੱਨਾਰ ਯੂਡੀ ਨੇ ਫੇਸਬੁੱਕ ‘ਤੇ ਇਕ ਭਾਵੁਕ ਪੋਸਟ ਲਿਖ ਕੇ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਗੁੱਨਾਰ ਨੇ ਲਿਖਿਆ, ‘ਮੇਰੇ ਪਿਤਾ ਸਿਡ ਯੂਡੀ ਦੀ ਯਾਦ ਵਿਚ। ਪਿਆਰੇ ਦੋਸਤੋ ਅਤੇ ਪਰਿਵਾਰ, ਮੈਨੂੰ ਇਹ ਦੱਸਦਿਆਂ ਹੋਇਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਪਿਤਾ ਸਿਡ ਯੂਡੀ ਕਈ ਸਾਲਾਂ ਤੋਂ ਕੈਂਸਰ ਨਾਲ ਜੂਝਣ ਤੋਂ ਬਾਅਦ ਇਸ ਸੰਸਾਰ ਨੂੰ ਛੱਡ ਗਏ ਹਨ।

ਸਿਡ ਵਿਸ਼ਿਅਸ ਪੇਸ਼ੇਵਰ ਕੁਸ਼ਤੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਕ੍ਰਿਸ਼ਮਈ ਪਹਿਲਵਾਨਾਂ ਵਿੱਚੋਂ ਇੱਕ ਸਨ। ਉਹ 6’9″ ਦੇ ਆਪਣੇ ਲੰਬੇ ਕੱਦ ਅਤੇ ਚੰਗੀ ਸ਼ਖਸ਼ੀਅਤ ਲਈ ਜਾਣੇ ਜਾਂਦੇ ਸਨ। ਜਦੋਂ ਉਨ੍ਹਾਂ ਨੇ WCW ਨਾਲ ਦਸਤਖਤ ਕੀਤੇ, ਉਦੋਂ ਉਨ੍ਹਾਂ ਨੇ 1989 ਵਿੱਚ ਆਪਣੀ ਪਛਾਣ ਬਣਾਈ। ਇੱਥੇ ਉਨ੍ਹਾਂ ਨੇ ਸਭ ਤੋਂ ਵੱਡੇ ਨਾਵਾਂ ਦੇ ਖਿਲਾਫ ਦ ਸਟੇਨਰ ਬ੍ਰਦਰਜ਼, ਦਿ ਰੋਡ ਵਾਰੀਅਰਜ਼ ਅਤੇ ਦ ਫੋਰ ਹਾਰਸਮੈਨ ਵਰਗੇ ਮਹਾਨ ਪਹਿਲਵਾਨਾਂ ਨਾਲ ਕੁਸ਼ਤੀ ਕੀਤੀ। 

Advertisement