ਕਿਸਾਨ ਆਗੂ ਦਾ ਐਲਾਨ! ਦੇਸ਼ ਵਿੱਚ ਫਿਰ ਹੋਏਗਾ ਰੇਲ ਰੋਕੋ ਅੰਦੋਲਨ

ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਅੱਜ ਧਰਨੇ ਤੋਂ ਬਾਅਦ ਇਹ ਐਲਾਨ ਕੀਤਾ ਕਿ 3 ਅਕਤੂਬਰ ਨੂੰ ਬਾਅਦ ਦੁਪਹਿਰ 2 ਘੰਟੇ ਲਈ ਦੇਸ਼ ਭਰ ‘ਚ ਰੇਲ ਰੋਕੋ ਅੰਦੋਲਨ ਕਰਾਂਗੇ। ਸਾਡੀਆਂ ਮੰਗਾਂ ਸਰਕਾਰ ਅੱਗੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰਨਾ ਚਾਹੀਦਾ ਹੈ। 15 ਸਤੰਬਰ ਨੂੰ ਜੀਂਦ ਵਿੱਚ ਕਿਸਾਨਾਂ ਦੀ ਵਿਸ਼ਾਲ ਰੈਲੀ ਅਤੇ 22 ਸਤੰਬਰ ਨੂੰ ਪਿੱਪਲੀ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਆਉਣ ਵਾਲੀਆਂ ਹਰਿਆਣਾ ਚੋਣਾਂ ਵਿੱਚ ਅਸੀਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਵਾਂਗੇ, ਅਸੀਂ ਰਣਨੀਤੀ ਬਣਾ ਕੇ ਅਗਲੇ ਦੋ-ਤਿੰਨ ਦਿਨਾਂ ਵਿੱਚ ਮੀਡੀਆ ਨਾਲ ਸਾਂਝੀ ਕਰਾਂਗੇ।

ਵਿਨੇਸ਼ ਫੋਗਾਟ ਇੱਕ ਕਿਸਾਨ ਮਜ਼ਦੂਰ ਦੀ ਬੇਟੀ ਹੈ, ਇਸ ਲਈ ਅੱਜ ਅਸੀਂ ਉਸ ਨੂੰ ਸਨਮਾਨਿਤ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਵਿਨੇਸ਼ ਫੋਗਾਟ ਨੇ ਸੋਨ ਤਮਗਾ ਜਿੱਤਿਆ ਹੈ। ਇਸ ਮੌਕੇ ਪੰਧੇਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹੁਣ ਸਾਡੇ ਧਰਨੇ ‘ਤੇ ਸਫਾਈ, ਪਾਣੀ ਅਤੇ ਸਿਹਤ ਸੇਵਾਵਾਂ ਨਹੀਂ ਦੇ ਰਹੇ ਹਨ ਅਤੇ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੇ ਹਨ। ਪੰਜਾਬ ਸਰਕਾਰ ਸਮੇਂ ਸਿਰ ਸੁਚੇਤ ਹੋ ਜਾਵੇ ਨਹੀਂ ਤਾਂ ਅਸੀਂ ਵੀ ਉਨ੍ਹਾਂ ਦਾ ਵਿਰੋਧ ਕਰਨ ਲਈ ਮਜਬੂਰ ਹੋਵਾਂਗੇ।

ਦਸ ਦਈਏ ਕਿ ਰਾਜਪੁਰਾ ਦੀ ਸ਼ੰਭੂ ਬਾਰਡਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਹਨ ਅਤੇ ਸਟੇਜ ਚੱਲ ਰਹੀ ਹੈ।ਆਗੂ ਸਟੇਜ ਉਤੇ ਬੈਠੇ ਹਨ ਅਤੇ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਇਕੱਠੇ ਹੋਏ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਲੰਗਰ ਚੱਲ ਰਹੇ ਹਨ। ਵਿਨੇਸ਼ ਫੋਗਾਟ ਸ਼ੰਭੂ ਦਾ ਬਾਰਡਰ ਪਹੁੰਚਣ ਉਤੇ ਸਵਾਗਤ ਕੀਤਾ ਗਿਆ। 

Advertisement