ਚੰਡੀਗੜ੍ਹ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ,Traffic Advisory ਹੋਈ ਜਾਰੀ

 ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿੱਚ ਮੋਰਚਾ ਲਾਇਆ ਗਿਆ ਹੈ। ਉਹ ਕਿਸਾਨ ਨੀਤੀ, ਕਿਸਾਨਾਂ ਦਾ ਕਰਜ਼ਾ ਮੁਆਫ਼ੀ ਸਮੇਤ 8 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਪਣਾ ਰਾਸ਼ਨ ਦਾ ਸਮਾਨ ਟਰਾਲੀਆਂ ਵਿੱਚ ਲੈ ਕੇ ਆਏ ਹਨ। ਕਿਸਾਨਾਂ ਨੇ ਕਿਹਾ ਕਿ ਅੱਜ ਉਹ ਸਰਕਾਰ ਨੂੰ ਮੰਗ ਪੱਤਰ ਸੌਂਪਣਗੇ। ਇਸ ਦੇ ਲਈ ਉਹ ਮਾਰਚ ਕੱਢਣਗੇ। ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚਾ ਵੱਲੋਂ ਅੱਜ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵੱਲੋਂ ਟਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਹੋਰ ਰਸਤਿਆਂ ਤੋਂ ਲੰਘਣ ਦੀ ਵੀ ਸਲਾਹ ਦਿੱਤੀ ਗਈ ਹੈ।

ਸਮਝੋ ਰੂਟ ਪਲੈਨ

ਸਰੋਵਰ ਪਥ – ਗਊਸ਼ਾਲਾ ਚੌਕ (ਸੈਕਟਰ 44/45-50/51 ਚੌਕ) ਤੋਂ ਬੁੜੈਲ ਚੌਕ (ਸੈਕਟਰ 33/34-44/45 ਚੌਕ) ਤੋਂ ਸੈਕਟਰ 33/34 ਲਾਈਟ ਪੁਆਇੰਟ ਤੋਂ ਨਵਾਂ ਲੇਬਰ ਚੌਕ (ਸੈਕਟਰ 33/34-20)/ 21 ਚੌਕ)

ਸੈਕਟਰ 34 – ਸੈਕਟਰ 34 ਦੀ ਵੀ-4 ਰੋਡ ਅਤੇ ਸੈਕਟਰ 34 ਏ/ਬੀ ਦੀ ਵੀ-5 ਰੋਡ ਭਾਵ ਸ਼ਿਆਮ ਮਾਲ, ਪੋਲਕਾ ਬੇਕਰੀ ਦੇ ਸਾਹਮਣੇ ਟੀ-ਪੁਆਇੰਟ ਵੱਲ, ਫਲਾਵਰ ਮਾਰਕੀਟ ਨੇੜੇ ਅਤੇ ਡਿਸਪੈਂਸਰੀ ਦੇ ਨੇੜੇ ਆਵਾਜਾਈ ਨੂੰ ਡਾਇਵਰਟ/ਪ੍ਰਤੀਬੰਧਿਤ ਕੀਤਾ ਜਾਵੇਗਾ।

– ਸੈਕਟਰ 33/34 ਲਾਈਟ ਪੁਆਇੰਟ ਤੋਂ ਸੈਕਟਰ 34/35 ਲਾਈਟ ਪੁਆਇੰਟ ਤੱਕ।

ਦੱਖਣ ਮਾਰਗ – ਆਮ ਲੋਕਾਂ ਲਈ ਸਰੋਵਰ ਪਥ ‘ਤੇ ਕੋਈ ਵੀ ਡਾਇਵਰਟ ਲੈਣ ਦੀ ਆਗਿਆ ਨਹੀਂ ਹੈ।

ਸ਼ਾਂਤੀ ਮਾਰਗ- ਸੈਕਟਰ 33/45 ਲਾਈਟ ਪੁਆਇੰਟ ਤੋਂ ਆਵਾਜਾਈ ਨੂੰ ਸਰੋਵਰ ਮਾਰਗ ਵੱਲ ਡਾਇਵਰਟ ਕਰਨ ਦੀ ਇਜਾਜ਼ਤ ਨਹੀਂ ਹੈ।

ਕਿਉਂਕਿ (ਸੈਕਟਰ 43/44/51-52 ਚੌਂਕ) ਮਟੌਰ ਚੌਂਕ ਤੋਂ ਗਊਸ਼ਾਲਾ ਚੌਂਕ (ਸੈਕਟਰ 44/45-50/51 ਚੌਂਕ) ਵੱਲ ਆਉਣ ਵਾਲੇ ਵਾਹਨਾਂ ਨੂੰ ਖੱਬੇ ਮੁੜਨ ਦੀ ਆਗਿਆ ਨਹੀਂ ਹੈ, ਇਸ ਲਈ ਲੋਕਾਂ ਨੂੰ ਮਟੌਰ ਚੌਂਕ ਤੋਂ ਹੀ ਖੱਬੇ ਮੁੜਨ ਦੀ ਸਲਾਹ ਦਿੱਤੀ ਹੈ।

ਫੈਦਾ ਲਾਈਟ ਪੁਆਇੰਟ ਤੋਂ ਆਉਣ ਵਾਲੇ ਵਾਹਨਾਂ ਲਈ, ਗਊਸ਼ਾਲਾ ਚੌਕ (ਸੈਕਟਰ 44/45-50/51 ਚੌਕ) ਵਿਖੇ ਸੱਜੇ ਮੁੜਨ ਦੀ ਇਜਾਜ਼ਤ ਨਹੀਂ ਹੈ; ਲੋਕਾਂ ਨੂੰ ਸੈਕਟਰ 45/46-49/50 ਲਾਈਟ ਪਿਕਵਿੰਟ ਤੋਂ ਸੱਜੇ ਮੁੜਨ ਦੀ ਸਲਾਹ ਦਿੱਤੀ ਜਾਂਦੀ ਹੈ।

Advertisement