ਬੁੱਧਵਾਰ ਨੂੰ ਸਾਰੇ ਬੈਂਕ ਰਹਿਣਗੇ ਬੰਦ! ਜਾਣੋ ਕੀ ਹੈ ਕਾਰਨ

ਬੁੱਧਵਾਰ ਨੂੰ ਬੈਂਕ ਬੰਦ ਰਹਿਣਗੇ। ਸਾਰੇ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕ 4 ਸਤੰਬਰ 2024 ਨੂੰ ਬੰਦ ਰਹਿਣਗੇ। ਇਸ ਵਾਰ ਸਤੰਬਰ ਵਿੱਚ ਭਾਰਤ ਦੇ ਸਾਰੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕ ਕੁੱਲ 15 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਇਨ੍ਹਾਂ ਛੁੱਟੀਆਂ ਵਿੱਚ ਸਾਰੇ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਵੀ ਸ਼ਾਮਲ ਹੁੰਦੇ ਹਨ। ਹੁਣ ਬੁੱਧਵਾਰ ਨੂੰ ਬੈਂਕ ਬੰਦ ਰਹਿਣਗੇ।

ਇਸ ਦਿਨ ਇਹ ਤਿਓਹਾਰ ਅਸਾਮ ਵਿੱਚ ਮਨਾਇਆ ਜਾਵੇਗਾ। ਇਹ ਸ਼੍ਰੀਮੰਤ ਸੰਕਰਦੇਵ ਤਿਰੋਭਵ ਦੀ ਬਰਸੀ ਹੈ। ਉਹ ਇੱਕ ਮਹਾਨ ਸੰਤ, ਕਵੀ, ਨਾਟਕਕਾਰ, ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਅਸਾਮ ਵਿੱਚ ਭਗਤੀ ਅੰਦੋਲਨ ਦੀ ਅਗਵਾਈ ਕੀਤੀ ਅਤੇ ਵੈਸ਼ਨਵ ਧਰਮ ਦਾ ਪ੍ਰਚਾਰ ਕੀਤਾ। ਅਸਾਮ ਵਿੱਚ, ਉਨ੍ਹਾਂ ਦੀ ਤਿਰੋਭਵ ਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ। ਇਸ ਕਾਰਨ ਅਸਾਮ ‘ਚ ਬੁੱਧਵਾਰ 4 ਸਤੰਬਰ ਨੂੰ ਬੈਂਕ ਬੰਦ ਰਹਿਣਗੇ। ਸਤੰਬਰ ਵਿੱਚ, ਗਣੇਸ਼ ਚਤੁਰਥੀ, ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ, ਮਹਾਰਾਜਾ ਹਰੀ ਸਿੰਘ ਜੀ ਦੇ ਜਨਮ ਦਿਨ, ਪੰਗ-ਲਬਸੋਲ ਵਰਗੇ ਕਈ ਮੌਕਿਆਂ ‘ਤੇ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਨੇ ਸਤੰਬਰ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।

Advertisement