ਵੱਡੀ ਖ਼ਬਰ- ਕਾਂਗਰਸ ਵਿੱਚ ਸ਼ਾਮਲ ਹੋਣਗੇ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ

ਹਰਿਆਣਾ ਵਿਧਾਨ ਸਭਾ ਚੋਣਾਂ 2024 ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅੱਜ ਦਿੱਲੀ ‘ਚ ਕਾਂਗਰਸ ‘ਚ ਸ਼ਾਮਲ ਹੋਣ ਜਾ ਰਹੀ ਹੈ। ਅਜਿਹੇ ‘ਚ ਹੁਣ ਲਗਭਗ ਇਹ ਤੈਅ ਹੋ ਗਿਆ ਹੈ ਕਿ ਵਿਨੇਸ਼ ਫੋਗਾਟ ਵਿਧਾਨ ਸਭਾ ਚੋਣ ਲੜੇਗੀ। ਮੰਨਿਆ ਜਾ ਰਿਹਾ ਹੈ ਕਿ ਉਹ ਚਰਖੀ ਦਾਦਰੀ, ਬਾਢਡਾ ਅਤੇ ਜੀਂਦ ਜੁਲਾਨਾ ਤੋਂ ਚੋਣ ਲੜ ਸਕਦੀ ਹੈ।

ਦਸ ਦੇਈਏ ਕਿ  ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਅਧਿਕਾਰਤ ਤੌਰ ‘ਤੇ ਕਾਂਗਰਸ ‘ਚ ਸ਼ਾਮਲ ਹੋਣਗੇ। ਅਜਿਹੇ ‘ਚ ਇਹ ਤੈਅ ਹੈ ਕਿ ਵਿਨੇਸ਼ ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੈਦਾਨ ‘ਚ ਉਤਰੇਗੀ। ਫਿਲਹਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਉਨ੍ਹਾਂ ਨੂੰ ਤਿੰਨਾਂ ‘ਚੋਂ ਇਕ ਸੀਟ ‘ਤੇ ਚੋਣ ਲੜਾ ਸਕਦੀ ਹੈ। ਇਸ ਵਿੱਚ ਚਰਖੀ ਦਾਦਰੀ, ਬਾਢਡਾ ਅਤੇ ਜੀਂਦ ਸ਼ਾਮਲ ਹਨ। 4 ਸਤੰਬਰ ਨੂੰ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਦਿੱਲੀ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਸਿਆਸੀ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਕੀਤੀ ਸੀ। ਮੀਟਿੰਗ ਦੀ ਜਾਣਕਾਰੀ ਕਾਂਗਰਸ ਵੱਲੋਂ ਹੀ ਦਿੱਤੀ ਗਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਵਿਨੇਸ਼ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਕਾਂਗਰਸ ਵਿਚਾਰ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਕਿ ਸਟਾਰ ਪਹਿਲਵਾਨ ਬਜਰੰਗ ਪੂਨੀਆ ਵੀ ਕਾਂਗਰਸ ਵਿੱਚ ਸ਼ਾਮਲ ਹੋਣਗੇ ਅਤੇ ਦਿੱਲੀ ਵਿੱਚ ਦੁਪਹਿਰ 1 ਵਜੇ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ। ਬਜਰੰਗ ਪੂਨੀਆ ਨੂੰ ਪਾਰਟੀ ਸੋਨੀਪਤ ਜ਼ਿਲ੍ਹੇ ਦੀ ਇੱਕ ਵਿਧਾਨ ਸਭਾ ਸੀਟ ਤੋਂ ਟਿਕਟ ਦੇਣ ਜਾ ਰਹੀ ਹੈ। ਬਜਰੰਗ ਅਤੇ ਵਿਨੇਸ਼ ਨੇ ਫਿਲਹਾਲ ਚੋਣ ਲੜਨ ਦਾ ਮਨ ਬਣਾ ਲਿਆ ਹੈ।

Advertisement