ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਤਬਾਹੀ, ਸੈਲਾਨੀ ਦੀ ਮੌ.ਤ, 3 ਜ਼ਖਮੀ

ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਕੁਝ ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਸਵੇਰੇ ਚਾਰ ਘੰਟੇ ਤੱਕ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ। ਸੂਬੇ ਦੇ ਕਈ ਇਲਾਕਿਆਂ ਵਿਚ 24 ਘੰਟਿਆਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਉਤੇ ਬਿਲਾਸਪੁਰ ‘ਚ ਵੀ ਵੱਡਾ ਹਾਦਸਾ ਵਾਪਰਿਆ, ਇੱਥੇ ਪਹਾੜੀ ਤੋਂ ਇੱਕ ਸੈਲਾਨੀ ਦੀ ਕਾਰ ‘ਤੇ ਪੱਥਰ ਆ ਡਿੱਗਾ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਫਿਲਹਾਲ ਪੁਲਿਸ ਨੇ ਇਥੇ ਆਵਾਜਾਈ ਨੂੰ ਵਨ-ਵੇ ਕਰ ਦਿੱਤਾ ਹੈ।

ਦਸ ਦੇਈਏ ਕਿ ਇਹ ਹਾਦਸਾ ਬਿਲਾਸਪੁਰ ਦੇ ਸਵਾਰਘਾਟ ਥਾਣੇ ਅਧੀਨ ਵਾਪਰਿਆ ਹੈ। ਇੱਥੇ ਚਾਰ ਲੇਨ ਉਤੇ ਟਨਲ ਨੰਬਰ 02/ਥਾਪਨਾ ਨੇੜੇ ਮਹਾਰਾਸ਼ਟਰ ਨੰਬਰ ਇਕ ਕ੍ਰੇਟਾ ਗੱਡੀ ‘ਤੇ ਪਹਾੜੀ ਤੋਂ ਪੱਥਰ ਡਿੱਗੇ। ਗੱਡੀ ‘ਚ ਕੁੱਲ ਚਾਰ ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਜ਼ਖਮੀ ਹਨ।

ਜ਼ਿਕਰਯੋਗ ਹੈ ਕਿ ਇਹ ਗੱਡੀ ਬਿਲਾਸਪੁਰ ਵੱਲੋਂ ਆ ਰਹੀ ਸੀ। ਮਹੇਸ਼, ਸੁਦੀਪ ਜਾਦੌਨ, ਸੁਨੀਲ ਧਾਕੜ ਹਾਦਸੇ ਵਿਚ ਜ਼ਖਮੀ ਹੋ ਗਏ ਹਨ ਅਤੇ ਏਮਜ਼ ‘ਚ ਭਰਤੀ ਹਨ। ਇਸ ਦੌਰਾਨ ਕਲਿਆਣ ਧਾਕੜ (35) ਪੁੱਤਰ ਵਨਵਾਰੀ ਲਾਲ ਧਾਕੜ ਵਾਸੀ ਪਿੰਡ ਸ਼ੋਰਪੁਰਾ, ਮਾਮਚੌਂ, ਕੈਲਾਰਸ ਜ਼ਿਲ੍ਹਾ ਮੋਰੇਨਾ (ਮੱਧ ਪ੍ਰਦੇਸ਼) ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇੱਥੇ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ। ਹੁਣ ਮੌਕੇ ‘ਤੇ ਪੁਲਿਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

Advertisement