ਅੰਬਾਨੀ ਨੇ ਗਾਹਕਾਂ ਨੂੰ ਦਿੱਤਾ ਤੋਹਫ਼ਾ, ਇੱਕ ਸਾਲ ਤੱਕ Free ਦੇਣਗੇ 5G Internet

ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਇੱਕ ਆਕਰਸ਼ਕ ਆਫਰ ਪੇਸ਼ ਕੀਤਾ ਹੈ, ਜਿਸ ਨਾਲ ਗਾਹਕਾਂ ਨੂੰ 1 ਸਾਲ ਦਾ ਮੁਫ਼ਤ Jio AirFiber ਕਨੈਕਸ਼ਨ ਲੈਣ ਦਾ ਮੌਕਾ ਮਿਲਦਾ ਹੈ। ਇਹ ਆਫਰ 18 ਸਤੰਬਰ ਤੋਂ 3 ਨਵੰਬਰ, 2024 ਤੱਕ ਉਪਲਬਧ ਹੈ, ਅਤੇ ਨਵੇਂ ਅਤੇ ਮੌਜੂਦਾ JioFiber ਅਤੇ Jio AirFiber ਉਪਭੋਗਤਾ ਇਸ ਦਾ ਲਾਭ ਲੈ ਸਕਦੇ ਹਨ। ਕਿਸੇ ਵੀ ਰਿਲਾਇੰਸ ਡਿਜੀਟਲ ਜਾਂ ਮਾਈ ਜੀਓ ਸਟੋਰ ਤੋਂ 20,000 ਰੁਪਏ ਜਾਂ ਇਸ ਤੋਂ ਵੱਧ ਦਾ ਸਮਾਨ ਖਰੀਦੋ। ਇਹ ਸੀਮਾ ਥੋੜੀ ਜ਼ਿਆਦਾ ਲੱਗ ਸਕਦੀ ਹੈ, ਪਰ ਜੇਕਰ ਤੁਸੀਂ ਪਹਿਲਾਂ ਤੋਂ ਹੀ ਵੱਡੇ ਇਲੈਕਟ੍ਰੋਨਿਕਸ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਫਾਇਦੇਮੰਦ ਹੋ ਸਕਦਾ ਹੈ।

2,222 ਰੁਪਏ ਦਾ ਵਿਸ਼ੇਸ਼ ਦੀਵਾਲੀ ਪਲਾਨ ਰੀਚਾਰਜ ਕਰੋ। ਇਸ ਪਲਾਨ ਨਾਲ ਤੁਹਾਨੂੰ 1 ਸਾਲ ਦੀ ਮੁਫ਼ਤ Jio AirFiber ਸੇਵਾ ਮਿਲੇਗੀ। ਯੋਗ ਗਾਹਕਾਂ ਨੂੰ 12 ਕੂਪਨ ਪ੍ਰਾਪਤ ਹੋਣਗੇ, ਹਰੇਕ ਉਨ੍ਹਾਂ ਦੇ Active Jio AirFiber ਪਲਾਨ ਦੇ ਮੁੱਲ ਦੇ ਬਰਾਬਰ ਹੋਣਗੇ। ਇਹ ਕੂਪਨ ਰਿਲਾਇੰਸ ਡਿਜੀਟਲ, ਮਾਈ ਜੀਓ, ਜਿਓਪੁਆਇੰਟ ਜਾਂ ਜੀਓਮਾਰਟ ਡਿਜੀਟਲ ਐਕਸਕਲੂਸਿਵ ਸਟੋਰਾਂ ‘ਤੇ ਰੀਡੀਮ ਕੀਤੇ ਜਾ ਸਕਦੇ ਹਨ। ਹਰੇਕ ਕੂਪਨ ਦੀ ਵਰਤੋਂ ਕਰਨ ਲਈ, ਤੁਹਾਨੂੰ ਇਸਨੂੰ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ 15,000 ਰੁਪਏ ਜਾਂ ਇਸ ਤੋਂ ਵੱਧ ਦੀ ਇਲੈਕਟ੍ਰਾਨਿਕ ਖਰੀਦਦਾਰੀ ਕਰਨੀ ਚਾਹੀਦੀ ਹੈ।

ਦਸ ਦੇਈਏ ਕਿ ਇਹ ਆਫਰ 18 ਸਤੰਬਰ ਤੋਂ 3 ਨਵੰਬਰ ਤੱਕ ਹੈ। ਉਪਲਬਧ ਕੂਪਨ ਨਵੰਬਰ ਤੋਂ ਅਕਤੂਬਰ 2025 ਤੱਕ ਵੈਧ ਹੋਣਗੇ।

Advertisement