ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਦਫਤਰ ਰਹਿਣਗੇ ਬੰਦ

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਵਿਨੀਤ ਕੁਮਾਰ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ-2024 ਮੌਕੇ ‘ਤੇ 23 ਸਤੰਬਰ 2024 ਨੂੰ ਜ਼ਿਲ੍ਹਾ ਫਰੀਦਕੋਟ ‘ਚ ਸਮੂਹ ਸਰਕਾਰੀ ਦਫਤਰਾਂ ਤੇ ਸਿੱਖਿਆ ਸੰਸਥਾਵਾਂ ਆਦਿ ‘ਚ ਲੋਕਲ ਛੁੱਟੀ ਐਲਾਨੀ ਗਈ ਹੈ। ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਵਿਨੀਤ ਕੁਮਾਰ, ਆਈ. ਏ. ਐੱਸ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ-2024 ਦੇ ਮੌਕੇ ‘ਤੇ 23 ਸਤੰਬਰ 2024 ਨੂੰ ਜ਼ਿਲ੍ਹਾ ਫਰੀਦਕੋਟ ਵਿਚ ਸਮੂਹ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ।

It is finally holiday! Marked and written holiday in a calendar.

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ 23 ਸਤੰਬਰ ਨੂੰ ਫਰੀਦਕੋਟ ਜ਼ਿਲ੍ਹੇ ਅੰਦਰ ਸਮੂਹ ਸਰਕਾਰੀ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਇਕ ਦਿਨ ਦੀ ਛੁੱਟੀ ਰਹੇਗੀ। ਸਤੰਬਰ ਦਾ ਮਹੀਨਾ ਅੱਧੇ ਤੋਂ ਵੱਧ ਲੰਘ ਚੁੱਕਿਆ ਹੈ। ਅਕਤੂਬਰ ਦਾ ਨਵਾਂ ਮਹੀਨਾ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਦੇਸ਼ ‘ਚ ਤਿਉਹਾਰਾਂ ਦੇ ਸੀਜ਼ਨ ਸ਼ੁਰੂਆਤ ਵੀ ਹੋ ਜਾਵੇਗੀ। ਅਕਤੂਬਰ ਮਹੀਨੇ ਵਿੱਚ ਬੈਂਕ ਅਤੇ ਦਫ਼ਤਰ ਕਈ ਦਿਨ ਬੰਦ ਰਹਿਣਗੇ। ਸਕੂਲਾਂ ਵਿੱਚ ਵੀ ਛੁੱਟੀ ਰਹੇਗੀ।

Advertisement