ਬਰਤਾਨੀਆ- ਕੀਰਤਨ ਨੂੰ ਪਹਿਲੀ ਵਾਰ ਸਿੱਖ ਪਵਿੱਤਰ ਸੰਗੀਤ ਵਜੋਂ ਦਿੱਤੀ ਮਾਨਤਾ

ਯੂਕੇ ਵਿਚ ਪਹਿਲੀ ਵਾਰ ਕੀਰਤਨ ਨੂੰ ਅਧਿਕਾਰਤ ਤੌਰ ਉਤੇ ਗ੍ਰੇਡ ਸੰਗੀਤ ਪ੍ਰੀਖਿਆ ਪ੍ਰਣਾਲੀ ਦੇ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਹੈ, ਜਿਸ ਨਾਲ ਵਿਦਿਆਰਥੀ ਹੁਣ “ਸਿੱਖ ਸੈਕਰਡ ਸੰਗੀਤ” ਵਿੱਚ ਅਧਿਐਨ ਕਰਨ ਅਤੇ ਰਸਮੀ ਤੌਰ ਉਤੇ ਮੁਲਾਂਕਣ ਕਰਨ ਦੇ ਯੋਗ ਹਨ। ਵਿਦਿਆਰਥੀ ਹੁਣ ਤੋਂ ‘ਸਿੱਖ ਪਵਿੱਤਰ ਸੰਗੀਤ’ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ਉਤੇ ਅਧਿਐਨ ਕਰ ਸਕਣਗੇ। ਬਰਮਿੰਘਮ ਵਿੱਚ ਸੰਗੀਤਕਾਰ ਅਤੇ ਅਕਾਦਮਿਕ ਮਾਹਿਰ ਹਰਜਿੰਦਰ ਲਾਲੀ ਨੇ ਪੱਛਮੀ ਸ਼ਾਸਤਰੀ ਸੰਗੀਤ ਵਾਂਗ ਕੀਰਤਨ ਨੂੰ ਵੀ ਉਚਿਤ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਿਤ ਕੀਤੇ ਹਨ ਕਿ ਰਵਾਇਤੀ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਿਆ ਰਹੇ।

‘ਗੁਰੂ ਗ੍ਰੰਥ ਸਾਹਿਬ’ ਵਿਚ ਮੌਜੂਦ ਸ਼ਬਦਾਂ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿੱਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ। ਲੰਡਨ ਸਥਿਤ ਸੰਗੀਤ ਸਿੱਖਿਆ ਬੋਰਡ (ਐੱਮਟੀਬੀ) ਆਲਮੀ ਪੱਧਰ ’ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਤਹਿਤ ‘ਸਿੱਖ ਪਵਿੱਤਰ ਸੰਗੀਤ’ ਪਾਠਕ੍ਰਮ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ, ‘ਪਾਠਕ੍ਰਮ ਨੂੰ ਮਨਜ਼ੂਰੀ ਅਤੇ ਸ਼ੁਰੂ ਕਰਵਾਉਣ ਵਿੱਚ 10 ਸਾਲ ਦੀ ਸਖ਼ਤ ਮਿਹਨਤ ਲੱਗੀ ਹੈ। ਮੈਨੂੰ ਮਾਣਾ ਹੈ ਕਿ ਹੁਣ ਇਹ ਮਿਹਨਤ ਰੰਗ ਲਿਆਈ ਹੈ।’

Advertisement