CBSE 10ਵੀਂ, 12ਵੀਂ ਦੇ ਨਤੀਜੇ ਜਲਦੀ ਹੀ ਕੀਤੇ ਜਾਣਗੇ ਘੋਸ਼ਿਤ

CBSE ਜਲਦੀ ਹੀ 10ਵੀਂ, 12ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ। ਜਿਹੜੇ ਵਿਦਿਆਰਥੀ CBSE ਬੋਰਡ ਦੀ 10ਵੀਂ, 12ਵੀਂ ਦੀ ਪ੍ਰੀਖਿਆ ਲਈ ਬੈਠੇ ਹਨ, ਉਹ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ।

ਇਸ ਸਾਲ ਸੀਬੀਐਸਈ ਬੋਰਡ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ ਤੱਕ ਹੋਈਆਂ ਸਨ। ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 2 ਅਪ੍ਰੈਲ, 2024 ਦਰਮਿਆਨ ਹੋਈਆਂ ਸਨ। ਸੀਬੀਐਸਈ ਬੋਰਡ ਦੀਆਂ 10ਵੀਂ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ  ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਇੱਕੋ ਸ਼ਿਫਟ ਵਿੱਚ ਕਰਵਾਈਆਂ ਗਈਆਂ। ਇਸ ਸਾਲ 26 ਵੱਖ-ਵੱਖ ਦੇਸ਼ਾਂ ਦੇ ਕੁੱਲ 39 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਕੱਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ 877 ਪ੍ਰੀਖਿਆ ਕੇਂਦਰਾਂ ‘ਤੇ ਆਯੋਜਿਤ CBSE ਬੋਰਡ ਪ੍ਰੀਖਿਆ 2024 ਵਿਚ 5.80 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਇਸ ਲਿੰਕ ਨੂੰ ਸਿੱਧਾ ਚੈੱਕ ਕਰ ਸਕਦੇ ਹਨ।https://www.cbse.gov.in/cbsenew/cbse.html

ਸੀਬੀਐਸਈ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਮੈਰਿਟ ਸੂਚੀ ਜਾਰੀ ਕਰਨ ਦੀ ਪਰੰਪਰਾ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ “ਗੈਰ-ਸਿਹਤਮੰਦ ਮੁਕਾਬਲੇ” ਦੇ ਪ੍ਰਸਾਰ ਨੂੰ ਘਟਾਉਣਾ ਹੈ। ਪਿਛਲੇ ਸਾਲ, ਸੀਬੀਐਸਈ ਬੋਰਡ 10ਵੀਂ, 12ਵੀਂ ਦੇ ਨਤੀਜੇ 12 ਮਈ, 2023 ਨੂੰ ਜਾਰੀ ਕੀਤੇ ਗਏ ਸਨ। 10ਵੀਂ ਜਮਾਤ ਲਈ ਕੁੱਲ ਪਾਸ ਪ੍ਰਤੀਸ਼ਤਤਾ 93.12% ਦਰਜ ਕੀਤੀ ਗਈ, ਜਦੋਂ ਕਿ ਸੀਬੀਐਸਈ ਜਮਾਤ 12ਵੀਂ ਦੀ ਪਾਸ ਪ੍ਰਤੀਸ਼ਤਤਾ 87.33% ਰਹੀ।

Advertisement