CM ਭਗਵੰਤ ਮਾਨ ਨੇ ਲੋਕਾਂ ਨੂੰ ਸਮਰਪਿਤ ਕੀਤਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ

 ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਨੂੰ ਡਿਜੀਟਲ ਤਕਨਾਲੋਜੀ ਤੇ ਇਨਕਲਾਬੀ ਸੋਚ ਤਹਿਤ ਤਿਆਰ ਕਰ ਕੇ ਖਿੱਚ ਭਰਪੂਰ ਬਣਾਉਣ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਲੋਕ ਸਮਰਪਿਤ ਕਰ ਦਿੱਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ 2 ਸਾਲ ਪਹਿਲਾਂ ਅੱਜ ਦੇ ਦਿਨ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ ਤੇ ਅੱਜ ਫਿਰ ਸ਼ਹੀਦਾਂ ਨੂੰ ਨਤਮਸਕ ਹੋਣ ਆਏ ਹਾਂ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਪਹਿਲਕਦਮੀ ’ਤੇ ਭਗਵੰਤ ਮਾਨ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਥਿਤ ਅਜਾਇਬ ਘਰ ਨੂੰ ਵੀ ਡਿਜੀਟਲ ਤਕਨਾਲੋਜੀ ਨਾਲ ਹੋਰ ਖਿੱਚ ਭਰਪੂਰ ਬਣਾਇਆ ਜਾ ਰਿਹਾ ਸੀ। ਇਸ ਪ੍ਰਾਜੈਕਟ ’ਚ ਗੈਲਰੀਆਂ ਨੂੰ ਡਿਜੀਟਾਈਜ਼ ਕਰਨ ਤੋਂ ਇਲਾਵਾ ਮਿਊਜ਼ੀਅਮ ਦੇ ਬਾਹਰਲੇ ਪਾਸੇ ਮੱਥੇ ’ਤੇ ਉਚ ਗੁਣਵੱਤਾ ਵਾਲੀ ਲਾਈਟ ਐਂਡ ਸਾਊਂਡ ਪ੍ਰਣਾਲੀ ਵੀ ਚਲਾਈ ਜਾ ਰਹੀ ਸੀ। ਲੋਕਾਂ ਦੀ ਮੰਗ ਅਨੁਸਾਰ ਇਸ ਕੰਮ ਨੂੰ ਪੂਰਾ ਕਰਕੇ ਇਸ ਨੂੰ ਅੱਜ ਲੋਕ ਅਪਰਣ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਨੂੰ ਇਤਿਹਾਸਕ ਸੈਰ ਸਪਾਟੇ ਵਜੋਂ ਅੱਗੇ ਲਿਆਉਣ ਲਈ ਖਟਕੜ ਕਲਾਂ ਵਿਖੇ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ ਨੂੰ ਹੋਰ ਪ੍ਰਭਾਵਸ਼ਾਲੀ ਤੇ ਆਕਰਸ਼ਕ ਦਿੱਖ ਪੇਸ਼ ਕੀਤੀ ਜਾ ਸਕੇ।

Advertisement