IPhone ਯੂਜ਼ਰਜ਼ ਨੂੰ ਝਟਕਾ! ਇਸ ਫੀਚਰਜ਼ ਦੀ Free ਵਿੱਚ ਨਹੀਂ ਹੋਵੇਗੀ ਵਰਤੋਂ

IPhone ਨਿਰਮਾਤਾ ਕੰਪਨੀ ਐਪਲ ਇਸ ਸਾਲ ਆਪਣੇ ਯੂਜ਼ਰਜ਼ ਲਈ ਆਈਫੋਨ 16 ਸੀਰੀਜ਼ ਲਿਆ ਰਹੀ ਹੈ। ਯੂਜ਼ਰਜ਼ ਵੀ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਸੀਰੀਜ਼ ਖਾਸ ਹੋਵੇਗੀ ਕਿਉਂਕਿ ਕੰਪਨੀ ਇਸ ਸਾਲ ਦੇ ਅੰਤ ‘ਚ ਯੂਜ਼ਰਜ਼ ਲਈ AI ਫੀਚਰਜ਼ ਵੀ ਪੇਸ਼ ਕਰਨ ਜਾ ਰਹੀ ਹੈ। ਐਪਲ ਨੇ ਹਾਲ ਹੀ ਵਿੱਚ AI ਸੂਟ ਐਪਲ ਇੰਟੈਲੀਜੈਂਸ ਦਾ ਐਲਾਨ ਕੀਤਾ ਹੈ। ਆਈਫੋਨ ਤੋਂ ਇਲਾਵਾ ਆਈਪੈਡ ਅਤੇ ਮੈਕ ਯੂਜ਼ਰਜ਼ ਲਈ ਨਵੇਂ ਫੀਚਰ ਲਿਆਂਦੇ ਜਾ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ Apple iOS 18 ਅਤੇ macOS Sequoia ‘ਚ ਪੇਸ਼ ਕੀਤੇ ਗਏ AI ਫੀਚਰਜ਼ ਨੂੰ ਮੁਫਤ ‘ਚ ਇਸਤੇਮਾਲ ਨਹੀਂ ਕੀਤਾ ਜਾਵੇਗਾ। ਕੰਪਨੀ ਇਨ੍ਹਾਂ ਫੀਚਰਜ਼ ਲਈ ਆਪਣੇ ਉਪਭੋਗਤਾਵਾਂ ਤੋਂ ਲਗਭਗ $20 ਯਾਨੀ 1680 ਰੁਪਏ ਹਰ ਮਹੀਨੇ ਚਾਰਜ ਕਰ ਸਕਦੀ ਹੈ।

ਸੀਐਨਬੀਸੀ ਦੀ ਇੱਕ ਰਿਪੋਰਟ ਵਿੱਚ, ਇੱਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਏਆਈ ਤਕਨਾਲੋਜੀ ਇੱਕ ਵੱਡੇ ਖਰਚੇ ਨਾਲ ਜੁੜੀ ਹੋਈ ਹੈ। ਅਜਿਹੇ ‘ਚ ਕੰਪਨੀ ਯੂਜ਼ਰਜ਼ ਤੋਂ ਇਹ ਖਰਚਾ ਵਸੂਲ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਅਜੇ ਤੱਕ ਅਜਿਹੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਯਕੀਨੀ ਤੌਰ ‘ਤੇ AI ਐਪਸ ਅਤੇ ਫੀਚਰਜ਼ ਲਈ ਕੁਝ ਕੀਮਤ ਅਦਾ ਕਰਨ ਲਈ ਕਹਿਣ ਜਾ ਰਹੀ ਹੈ। ਐਪਲ ਦੇ ਇਸ ਕਦਮ ਦਾ ਕਾਰਨ ਮੁਕਾਬਲੇਬਾਜ਼ ਕੰਪਨੀਆਂ ਦੁਆਰਾ AI ਫੀਚਰਜ਼ ਲਈ ਲਏ ਜਾ ਰਹੇ ਚਾਰਜ ਹੋ ਸਕਦੇ ਹਨ।

Advertisement