Periods ਕਾਰਨ 14 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਸਮਾਜ ਲਈ ਖੜ੍ਹੇ ਹੋਏ ਗੰਭੀਰ ਸਵਾਲ!

ਮਾਹਵਾਰੀ ਕੁੜੀਆਂ ਦੇ ਜੀਵਨ ਦਾ ਅਹਿਮ ਹਿੱਸਾ ਹੈ। ਕੁੜੀਆਂ ਨੂੰ 11 ਤੋਂ 14 ਸਾਲ ਦੀ ਉਮਰ ਵਿਚ ਮਾਹਵਾਰੀ ਆਉਣਾ ਸ਼ੁਰੂ ਹੋ ਜਾਂਦੀ ਹੈ ਅਤੇ 45 ਤੋਂ 50 ਸਾਲ ਦੀ ਉਮਰ ਤੱਕ ਚੱਲਦੀ ਹੈ। ਮਾਹਵਾਰੀ ਆਉਣ ਨਾਲ ਹੀ ਕੋਈ ਲੜਕੀ ਮਾਂ ਬਣਨ ਦੇ ਯੋਗ ਹੁੰਦੀ ਹੈ। ਕਈ ਸਭਿਆਚਾਰਾਂ ਦੇ ਵਿਚ ਪਹਿਲੀ ਮਾਹਵਾਰੀ ਨੂੰ ਖ਼ੁਸ਼ੀ ਤਿਉਹਾਰ ਦੀ ਤਰ੍ਹਾਂ ਮਨਾਈ ਜਾਂਦੀ ਹੈ। ਪਰ ਕਈ ਸਭਿਆਚਾਰ ਮਾਹਵਾਰੀ ਦੌਰਾਨ ਲੜਕੀ ਨੂੰ ਅਸ਼ੁਭ ਮੰਨਦੇ ਹਨ। ਇਸ ਕਾਰਨ ਲੜਕੀਆਂ  ਜਾਂ ਔਰਤਾਂ ਨੂੰ ਮਾਹਵਾਰੀ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Periods ਦੇ ਦੌਰਾਨ ਲੜਕੀਆਂ ਨੂੰ ਅਸਿਹ ਦਰਦ, ਕਮਜ਼ੋਰੀ, ਮੂਡ ਸਵਿੰਗ ਆਦਿ ਸਹਿਣਾ ਪੈਂਦਾ ਹੈ। ਇਸਦੇ ਨਾਲ ਸਮਾਜਿਕ ਮਾਨਤਾਵਾਂ ਹੋਰ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਹਾਲ ਹੀ ਵਿਚ ਮੁੰਬਈ ਵਿਚ ਇਕ ਮੰਦਭਾਗੀ ਘਟਨਾ ਵਾਪਰੀ। ਮੁੰਬਈ ਦੀ ਰਹਿਣ ਵਾਲੀ 14 ਸਾਲ ਦੀ ਲੜਕੀ ਨੇ ਆਪਣੀ ਪਹਿਲੀ ਮਾਹਵਾਰੀ ਦੇ ਕਾਰਨ ਖੁਦਕੁਸ਼ੀ ਕਰ ਲਈ। ਦਰਅਸਲ ਉਹ ਮਾਹਵਾਰੀ ਦੇ ਅਸਹਿ ਦਰਦ ਤੇ ਇਸ ਦੌਰਾਨ ਸਮਾਜ ਦੀਆਂ ਵਰਜਿਤ ਮਾਨਤਾਵਾਂਨੂੰ ਸਹਿਣ ਨਹੀਂ ਕਰ ਸਕੀ।

ਇਸ ਦੁਖਭਰੀ ਘਟਨਾ ਨੇ ਮਾਹਵਾਰੀ ਲਈ ਸਮਾਜ ਦੀਆਂ ਵਰਜਿਤ ਮਾਨਤਾਵਾਂ ਉੱਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਇਹ ਘਟਨਾ ਸਾਨੂੰ ਇਹ ਇਨ੍ਹਾਂ ਮਾਨਤਾਵਾਂ ਤੋਂ ਉੱਪਰ ਉੱਠ ਕੇ ਸੋਚਣ ਲਈ ਮਜ਼ਬੂਰ ਕਰ ਰਹੀ ਹੈ। ਸਾਨੂੰ ਲੜਕੀਆਂ ਨਾਲ ਮਾਹਵਾਰੀ ਬਾਰੇ ਗੱਲ ਕਰਨ ਦਾ ਸੁਨੇਹਾਂ ਦੇ ਰਹੀ ਹੈ। 14 ਸਾਲ ਦੀ ਮਾਸੂਮ ਬੱਚੀ ਨਹੀਂ ਸਮਝ ਪਾਈ ਕਿ ਉਸ ਦੇ ਸਰੀਰ ਵਿਚ ਅਚਾਨਕ ਕੀ ਹੋ ਰਿਹਾ। ਪੀਰੀਅਡਸ ਦੇ ਅਸਹਿ ਦਰਦ ਨੇ ਨਾਲ ਬੱਚੀ ਵਰਜਿਤ ਮਾਨਤਾਵਾਂ ਨੂੰ ਸਮਝਣਾ ਤੇ ਇਨ੍ਹਾਂ ਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਸੀ। ਇਸਨੇ ਹੀ ਉਸਦੀ ਜਾਨ ਲੈ ਲਈ।

ਇਸ ਬਾਰੇ ਅਪੋਲੋ ਹਸਪਤਾਲ ਨਵੀਂ ਦਿੱਲੀ ਦੀ ਮਸ਼ਹੂਰ ਗਾਇਨੀਕੋਲੋਜਿਸਟ ਡਾ. ਨੀਤਾ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਬਹੁਤ ਅਫਸੋਸ ਦੀ ਗੱਲ ਹੈ। ਇਸ ਲੜਕੀ ਦੀ ਖੁਦਕੁਸ਼ੀ ਸਮਾਜ ਲਈ ਵੱਡਾ ਸਵਾਲ ਹੈ। ਹੁਣ ਵਿਗਿਆਨ ਦਾ ਯੁਗ ਹੈ। ਜੇਕਰ ਇਸ ਦੌਰ ਵਿੱਚ ਅਜਿਹਾ ਹੋ ਰਿਹਾ ਹੈ ਤਾਂ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਕੁੜੀਆਂ ਨੂੰ ਮਾਹਵਾਰੀ ਬਾਰੇ ਪਹਿਲਾਂ ਹੀ ਜਾਗਰੂਕ ਕਰਨਾ ਚਾਹੀਦਾ ਹੈ। ਲੜਕੀਆਂ ਨੂੰ ਮਾਹਵਾਰੀ ਬਾਰੇ ਦੱਸਣਾ ਤੇ ਇਸ ਸੰਬੰਧੀ ਵਿਗਿਆਨਕ ਪਹੁੰਚ ਅਪਣਾਉਣਾ ਸਮਾਜ ਦਾ ਫਰਜ਼ ਬਣਦਾ ਹੈ।

ਡਾ. ਨੀਤਾ ਮਿਸ਼ਰਾ ਨੇ ਇਸ ਬਾਰੇ ਗੱਲ ਕਰਦਿਆਂ ਅੱਗੇ ਕਿਹਾ ਕਿ ਪੀਰੀਅਡ ਦਾ ਦਰਦ ਬਹੁਤ ਹੀ ਆਮ ਗੱਲ ਹੈ। ਇਹ ਦੁਖਦਾਈ ਹੈ ਪਰ ਸਾਡੇ ਕੋਲ ਇਸ ਦਰਦ ਨੂੰ ਘਟਾਉਣ ਦੇ ਹੱਲ ਵੀ ਹਨ। ਸਾਡੇ ਸਮਾਜ ਵਿਚ ਮਾਹਵਾਰੀ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ, ਜੋ ਕਿ ਬਹੁਤ ਗ਼ਲਤ ਹੈ। ਮਾਹਵਾਰੀ ਜਣਨ ਪ੍ਰਕਿਰਿਆ ਨਾਲ ਸੰਬੰਧਿਤ ਹੈ। ਇਸਨੂੰ ਸਾਕਾਰਤਮਕ ਰੂਪ ਵਿਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਪੀਰੀਅਡ ਸੰਬੰਧੀ ਮਾਨਸਿਕ ਤੌਰ ‘ਤੇ ਤਿਆਰ ਕਰਨ ਦਾ ਫਰਜ਼ ਸਕੂਲ ਤੇ ਘਰ ਦੋਵਾਂ ਦਾ ਹੀ ਹੈ।

Advertisement