PM ਮੋਦੀ ਅੱਜ ਕਰਨਗੇ ਆਦਮਪੁਰ ਏਅਰਪੋਰਟ ਦਾ ਉਦਘਾਟਨ, ਦੇੇਖੋ ਕੀ ਕੀਤੀਆਂ ਤਿਆਰੀਆਂ

ਅੱਜ ਪੰਜਾਬ ਲਈ ਬੜਾ ਹੀ ਖਾਸ ਦਿਨ ਹੈ। ਦਰਅਸਲ, ਜਲੰਧਰ ਦੇ ਆਦਮਪੁਰ ਏਅਰਪੋਰਟ ਦੇ ਨਿਊ ਟਰਮੀਨਲ ਬਿਲਡਿੰਗ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੂਲੀ ਉਦਘਾਟਨ ਕਰਨਗੇ। ਇਸ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਪੂਰੇ ਦੁਆਬਾ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਹ ਪ੍ਰੋਗਰਾਮ ਸਵੇਰੇ ਲਗਭਗ 11.30 ਵਜੇ ਸ਼ੁਰੂ ਹੋ ਜਾਵੇਗਾ। ਏਅਰਪੋਰਟ ‘ਤੇ ਕਈ ਮੰਤਰੀ ਤੇ ਨੇਤਾ ਪਹੁੰਚ ਰਹੇ ਹਨ ਜਿਸ ਕਾਰਨ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੌਰਾਨ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ, ਕੇਂਦਰੀ ਮੰਤਰੀ ਵਿਜੇ ਸਿੰਘ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼, ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ (ਆਪ), ਰਾਜ ਸਭਾ ਮੈਂਬਰ ਅਸ਼ੋਕ ਮਿੱਤਲ (ਆਪ), ਰਾਜ ਸਭਾ ਐਮ.ਪੀ. ਹਰਭਜਨ ਸਿੰਘ (ਆਪ), ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ (ਆਪ), ਵਿਧਾਇਕ ਅਮਦਪੁਰ ਸੁਖਵਿੰਦਰ ਸਿੰਘ ਕੋਟਲੀ (ਕਾਂਗਰਸ) ਅਤੇ ਹੋਰ ਆਗੂ ਹਾਜ਼ਰ ਹੋਣਗੇ।

ਆਦਮਪੁਰ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਸਮੁੱਚੇ ਦੁਆਬੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਦੁਆਬੇ ਖੇਤਰ ‘ਚ ਪੈਦਾ ਇਹ ਏਅਰਪੋਰਟ ਦਿੱਲੀ ਦਾ ਸਫ਼ਰ ਹੋਰ ਆਸਾਨ ਕਰੇਗਾ। ਇਸ ਤੋਂ ਪਹਿਲਾਂ ਦੁਆਬੇ ਦੇ ਲੋਕ ਦਿੱਲੀ ਜਾਂ ਹੋਰ ਥਾਵਾਂ ‘ਤੇ ਜਾਣ ਲਈ ਅੰਮ੍ਰਿਤਸਰ ਹਵਾਈ ਅੱਡੇ ਜਾਂਦੇ ਸਨ। 

Advertisement