PM ਮੋਦੀ ਨੇ 1000 ਦੀਦੀਆਂ ਨੂੰ ਸੌਂਪੇ ਡਰੋਨ, ਪੜ੍ਹੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਸ਼ਕਤ ਮਹਿਲਾ-ਵਿਕਸਤ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਹਜ਼ਾਰ ਦੀਦੀਆਂ ਨੂੰ ਡਰੋਨ ਸੌਂਪੇ। ਦੇਸ਼ ਭਰ ਦੀਆਂ 11 ਵੱਖ-ਵੱਖ ਥਾਵਾਂ ਤੋਂ ਨਮੋ ਡਰੋਨ ਦੀਦੀਆਂ ਨੇ ਇਸ ਵਿੱਚ ਹਿੱਸਾ ਲਿਆ ਹੈ। ਇਹ ਡਰੋਨ ਫਸਲਾਂ ਦੀ ਨਿਗਰਾਨੀ, ਕੀਟਨਾਸ਼ਕਾਂ-ਖਾਦਾਂ ਦਾ ਛਿੜਕਾਅ ਅਤੇ ਬੀਜ ਬੀਜਣ ਵਰਗੇ ਕੰਮਾਂ ਵਿੱਚ ਮਦਦਗਾਰ ਹੋਣਗੇ। ਪ੍ਰਧਾਨ ਮੰਤਰੀ ਭਾਰਤੀ ਖੇਤੀ ਖੋਜ ਸੰਸਥਾਨ ਵਿਖੇ ਨਮੋ ਡਰੋਨ ਦੀਦੀਆਂ ਦੁਆਰਾ ਆਯੋਜਿਤ ਖੇਤੀਬਾੜੀ ਡਰੋਨ ਪ੍ਰਦਰਸ਼ਨ ਨੂੰ ਦੇਖਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਲਿਹਾਜ਼ ਨਾਲ ਅੱਜ ਦਾ ਪ੍ਰੋਗਰਾਮ ਬਹੁਤ ਇਤਿਹਾਸਕ ਹੈ। ਅੱਜ ਮੈਨੂੰ ਨਮੋ ਡਰੋਨ ਦੀਦੀ ਮੁਹਿੰਮ ਤਹਿਤ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ 1 ਹਜ਼ਾਰ ਆਧੁਨਿਕ ਡਰੋਨ ਸੌਂਪਣ ਦਾ ਮੌਕਾ ਮਿਲਿਆ ਹੈ। ਮੈਂ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਇਹ ਅੰਕੜਾ 3 ਕਰੋੜ ਲੱਖਪਤੀ ਦੀਦੀਆਂ ਨੂੰ ਪਾਰ ਕਰਨਾ ਹੈ। ਇਸ ਮੰਤਵ ਲਈ ਅੱਜ 10,000 ਕਰੋੜ ਰੁਪਏ ਦੀ ਰਕਮ ਵੀ ਇਨ੍ਹਾਂ ਦੀਦੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਹੈ।

Advertisement