Unilever ਚ ਕੰਮ ਕਰਨ ਵਾਲਿਆਂ ਲਈ ਅਹਿਮ ਖ਼ਬਰ 7,500 ਕਰਮਚਾਰੀਆਂ ਦੀ ਹੋ ਸਕਦੀ ਛੁੱਟੀ

ਬ੍ਰਿਟਿਸ਼ ਮਲਟੀਨੈਸ਼ਨਲ ਕੰਪਨੀ ਯੂਨੀਲੀਵਰ ਨੇ ਆਪਣੀ ਲਾਗਤ ‘ਚ ਕਟੌਤੀ ਕਰਨ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਨੀਲੀਵਰ ਨੇ ਕਿਹਾ ਕਿ ਇਸ ਪ੍ਰੋਗਰਾਮ ਕਾਰਨ ਵਿਸ਼ਵ ਪੱਧਰ ‘ਤੇ ਕੰਪਨੀ ਦੇ ਲਗਭਗ 7,500 ਕਰਮਚਾਰੀ ਆਪਣੀ ਨੌਕਰੀ ਗੁਆ ਸਕਦੇ ਹਨ। ਨਾਲ ਹੀ ਯੂਨੀਲੀਵਰ ਨੇ ਆਪਣੀ ਆਈਸਕ੍ਰੀਮ ਯੂਨਿਟ ਨੂੰ ਵੱਖ ਕਰਕੇ ਨਵੀਂ ਕੰਪਨੀ ਬਣਾਉਣ ਦਾ ਵੀ ਐਲਾਨ ਕੀਤਾ ਹੈ। ਯੂਨੀਲੀਵਰ ਮੈਗਨਮ ਅਤੇ ਬੈਨ ਐਂਡ ਜੈਰੀ ਵਰਗੇ ਪ੍ਰਸਿੱਧ ਆਈਸਕ੍ਰੀਮ ਬ੍ਰਾਂਡ ਬਣਾਉਂਦਾ ਹੈ। ਲੰਡਨ ਸਟਾਕ ਐਕਸਚੇਂਜ-ਸੂਚੀਬੱਧ ਕੰਪਨੀ ਨੇ ਕਿਹਾ ਕਿ ਆਈਸਕ੍ਰੀਮ ਕਾਰੋਬਾਰ ਦਾ ਡੀਮਰਜਰ ਤੁਰੰਤ ਸ਼ੁਰੂ ਹੋ ਜਾਵੇਗਾ ਅਤੇ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

Advertisement